17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵੁੱਡਲੈਂਡ ਅਰਲੀ ਲਰਨਿੰਗ ਸੈਂਟਰ 'ਚ ਨੰਨੇ੍ਹ ਅਰਲੀ ਲਰਨਰਜ਼ ਦੀ ਫਰੂਟ ਥੀਮ ਐਕਟੀਵਿਟੀ ਕਰਵਾਈ

ਅਜੀਤ ਡੈਸਕ 14-05-2026
ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਵਿਚ ਨੰਨ੍ਹੇ ਬੱਚਿਆਂ ਲਈ ਇਕ ਰੰਗ-ਬਰੰਗੀ ਤੇ ਸਿੱਖਣ ਯੋਗ ਫਰੂਟ ਥੀਮ ਐਕਟੀਵਿਟੀ ਕਰਵਾਈ ਗਈ, ਜਿਸ 'ਚ ਖ਼ਾਸ ਤੌਰ 'ਤੇ ਫਰੂਟ ਸਟਾਲ ਲਗਾਏ ਗਏ | ਕਲਾਸ-ਰੂਮ ਨੂੰ ਸੋਹਣੇ ਢੰਗ ਨਾਲ ਸਜਾਇਆ, ਜਿਥੇ ਅਧਿਆਪਕਾਵਾਂ ਫਲ ਵੇਚਣ ਵਾਲੀਆਂ ਬਣੀਆਂ ਤੇ ਬੱਚੇ ਕਰੰਸੀ ਨੋਟਾਂ ਨਾਲ ਫਲ ਖ਼ਰੀਦਣ ਵਾਲੇ ਗਾਹਕ ਬਣੇ | ਇਸ ਗਤੀਵਿਧੀ ਰਾਹੀਂ ਬੱਚਿਆਂ ਨੇ ਵੱਖ-ਵੱਖ ਫਲਾਂ ਦੇ ਨਾਂਅ, ਰੰਗ, ਸੁਆਦ, ਆਕਾਰ, ਬਨਾਵਟ ਤੇ ਪੋਸ਼ਣ ਸੰਬੰਧੀ ਜਾਣਕਾਰੀ ਪ੍ਰਾਪਤ ਕੀਤੀ | ਇਸ ਦੇ ਨਾਲ ਹੀ ਬੱਚਿਆਂ ਨੇ ਖ਼ਰੀਦਦਾਰੀ ਕਰਨਾ, ਸਹੀ ਚੀਜ਼ ਚੁਣਨਾ, ਗੱਲਬਾਤ ਕਰਨਾ ਅਤੇ ਪੈਸਿਆਂ ਦੀ ਵਰਤੋਂ ਕਰਨੀ ਵੀ ਸਿੱਖੀ | ਅਰਲੀ ਲਰਨਿੰਗ ਸੈਂਟਰ ਦੀ ਡੀਨ ਡਾ. ਸਿਮਰਜੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹਨ | ਉਨ੍ਹਾਂ ਨੇ ਦੱਸਿਆ ਕਿ ਐਕਟੀਵਿਟੀ ਆਧਾਰਿਤ ਸਿੱਖਿਆ ਰਾਹੀਂ ਬੱਚਿਆਂ 'ਚ ਆਤਮਵਿਸ਼ਵਾਸ, ਸਮਾਜਿਕ ਕੌਸ਼ਲ, ਫ਼ੈਸਲਾ ਲੈਣ ਦੀ ਯੋਗਤਾ ਤੇ ਪ੍ਰਯੋਗਾਤਮਿਕ ਗਿਆਨ ਦਾ ਵਿਕਾਸ ਹੁੰਦਾ ਹੈ | ਵੁੱਡਲੈਂਡ ਅਰਲੀ ਲਰਨਿੰਗ ਸੈਂਟਰ ਵਲੋਂ ਹਮੇਸ਼ਾ ਇਸ ਤਰ੍ਹਾਂ ਦੇ ਰਚਨਾਤਮਿਕ ਤੇ ਸਕਿਲ ਐਨਹਾਂਸਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਖੁਸ਼ਗਵਾਰ ਤੇ ਪ੍ਰਭਾਵਸ਼ਾਲੀ ਸਿੱਖਣ ਦਾ ਅਨੁਭਵ ਮਿਲ ਸਕੇ |
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਂ ਦਿਵਸ ਮੌਕੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਨੂੰ ਸਮਰਪਿਤ ਵਿਸ਼ੇਸ਼ ਮੁਕਾਬਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।