29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਜਲ ਦੀ ਮਹੱਤਤਾ ਨੂੰ ਪਛਾਣਦੇੇ ਹੋਏ ਜਲ ਸਰੋਤਾਂ ਨੂੰ ਬਚਾਉਣਾ ਸਮੇਂ ਦੀ ਲੋੜ-ਸ਼ਾਹੀ

ਅਜੀਤ ਡੈਸਕ 15-05-2026
ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸਿਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਪ੍ਰਵਾਸੀ ਸਮਾਜ ਸੇਵਕ ਤੇ ਮਾਨਵਤਾ ਦੀ ਸੇਵਾ ਵਿਚ ਹਮੇਸ਼ਾ ਤਤਪਰ ਰਹਿਣ ਵਾਲੀ ਸ਼ਖ਼ਸੀਅਤ ਕਰਮਜੀਤ ਸਿੰਘ ਸ਼ਾਹੀ ਨੇ ਜਲ ਸਰੋਤਾਂ ਦੀ ਮਹੱਤਤਾ ਪਛਾਣਦੇ ਹੋਏ ਜਲ ਸਰੋਤਾਂ ਦੀ ਸਾਂਭ-ਸੰਭਾਲ ਤੇ ਉਨ੍ਹਾਂ ਨੂੰ ਬਚਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਬਾਬਾ ਜਵਾਹਰ ਦਾਸ ਜੀ ਸੂਸਾਂ ਵਾਲਿਆਂ ਨੇ ਆਪਣੇ ਜੀਵਨ ਦੌਰਾਨ 'ਜਲ ਦੀ ਸੇਵਾ' ਨੂੰ ਪਰਉਪਕਾਰ ਦਾ ਸਭ ਤੋਂ ਵੱਡਾ ਸਾਧਨ ਮੰਨਿਆ ਸੀ | ਉਨ੍ਹਾਂ ਵਲੋਂ ਪਾਣੀ ਦੀ ਸੇਵਾ ਰਾਹੀਂ ਮਾਨਵਤਾ ਤੇ ਜੀਵ-ਜੰਤੂਆਂ ਦੇ ਭਲੇ ਲਈ ਕੀਤੇ ਗਏ ਕਾਰਜ ਅੱਜ ਵੀ ਸਾਡੇ ਲਈ ਮਾਰਗ-ਦਰਸ਼ਕ ਹਨ | ਸ਼ਾਹੀ ਨੇ ਅਪੀਲ ਕੀਤੀ ਕਿ ਸਾਨੂੰ ਬਾਬਾ ਜਵਾਹਰ ਦਾਸ ਦੇ ਉੱਚੇ-ਸੁੱਚੇ ਜੀਵਨ ਅਤੇ ਉਨ੍ਹਾਂ ਵਲੋਂ ਦਰਸਾਏ ਸੇਵਾ ਦੇ ਮਾਰਗ ਤੋਂ ਸੇਧ ਲੈਂਦੇ ਹੋਏ ਜਲ ਦੀ ਮਹੱਤਤਾ ਨੂੰ ਪਛਾਣਨਾ ਚਾਹੀਦਾ ਹੈ | ਸ਼ਾਹੀ ਨੇ ਚਿੰਤਾ ਪ੍ਰਗਟਾਉਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ ਤੇ ਜਲ ਸਰੋਤ ਪ੍ਰਦੂਸ਼ਿਤ ਹੋ ਰਹੇ ਹਨ | ਜੇਕਰ ਅਸੀਂ ਅੱਜ ਸੁਚੇਤ ਨਾ ਹੋਏ, ਤਾਂ ਆਉਣ ਵਾਲੀਆਂ ਨਸਲਾਂ ਨੂੰ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ |
ਪਿਛਲੀ ਖ਼ਬਰ ਤਲਵੰਡੀ ਅਰਾਈਆਂ ਵਿਖੇ ਸ਼ਹੀਦੀ ਗੁਰਪੁਰਬ ਸੰਬੰਧੀ ਵਿਸ਼ਾਲ ਸਮਾਗਮ ਕਰਵਾਉਣ ਸੰਬੰਧੀ ਮੀਟਿੰਗ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਨੇ ਝੋਨੇ ਦੇ ਮਧਰੇਪਣ ਰੋਗ ਦੀ ਰੋਕਥਾਮ ਸੰਬੰਧੀ ਵਿਚਾਰ ਗੋਸ਼ਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।