31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਗਰ ਕੌਂਸਲ ਹਰਿਆਣਾ ਚੋਣਾਂ ਦੌਰਾਨ ਕਾਂਗਰਸੀ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ-ਆਦੀਆ

ਅਜੀਤ ਡੈਸਕ 16-05-2026
ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)-ਸੂਬੇ ਅੰਦਰ ਕਰਵਾਈਆਂ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੇ ਸੰਬੰਧ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਚੋਣ ਅਮਲੇ ਕੋਲ ਪਹੁੰਚੇ | ਇਸ ਮੌਕੇ ਸਾਬਕਾ ਵਿਧਾਇਕ ਪਵਨ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਹਰਿਆਣਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਂਗਰਸ ਦੇ ਆਪਣੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ ਤੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਨਗੇ | ਉਨ੍ਹਾਂ ਕਿਹਾ ਕਿ ਕਿਸੇ ਵਾਰਡ ਦੀ 300-400 ਵੋਟ ਤੇ ਕਿਸੇ ਦੀ 1100-1200 ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਿਕਾਸ ਦੇ ਗੁਣ ਗਾ ਰਹੀ ਹੈ ਤਾਂ ਚੋਣਾਂ ਨਿਰਪੱਖ ਤੌਰ 'ਤੇ ਕਰਵਾਏ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੇ ਸੰਬੰਧ ਵਿਚ ਜਿਸ ਤਰ੍ਹਾਂ ਵੋਟਰਾਂ ਦੀ ਅਦਲਾ ਬਦਲੀ ਕੀਤੀ ਗਈ ਹੈ, ਉਸ ਨਾਲ ਸ਼ਹਿਰ ਵਾਸੀਆਂ ਅੰਦਰ ਵੱਡੇ ਪੱਧਰ 'ਤੇ ਰੋਸ ਪਾਇਆ ਜਾ ਰਿਹਾ ਹੈ | ਇਸ ਮੌਕੇ ਗੁਲਸ਼ਨ ਰਾਏ ਮੌਂਟੀ ਪਾਸੀ ਸੀਨੀ: ਕਾਂਗਰਸੀ, ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਭੂੰਗਾ, ਇਕਬਾਲ ਸਿੰਘ, ਸਵਿਤਾ, ਮਨਪ੍ਰੀਤ ਕੌਰ, ਰਜਨੀ, ਕੁਲਦੀਪ ਕੁਮਾਰ, ਜਸਵਿੰਦਰ ਕੌਰ, ਗੁਰਦੇਵ ਕੌਰ, ਸ਼ਸ਼ੀ ਕੁਮਾਰ, ਗੌਰਵ ਕੁਮਾਰ, ਹੈਪਾ ਹਰਿਆਣਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਨਿਗਮ ਚੋਣਾਂ 'ਚ ਹਾਰ ਦੇ ਡਰੋਂ ਵੋਟਾਂ ਲੁੱਟਣ ਦੀ ਤਿਆਰੀ 'ਚ ਹੈ 'ਆਪ' ਸਰਕਾਰ-ਬਾਜਵਾ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।