30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਮਾਗਮ 'ਤੇ ਵਿਸ਼ੇਸ਼- ਭੀਖੋਵਾਲ 'ਚ ਬਾਬਾ ਭਰਥਰੀ ਦੀ ਯਾਦ 'ਚ 75ਵਾਂ ਭੰਡਾਰਾ ਤੇ ਸੰਤ ਸਮਾਗਮ ਅੱਜ

ਅਜੀਤ ਡੈਸਕ 16-05-2026
ਹੁਸ਼ਿਆਰਪੁਰ-ਸੰਤ ਚਰਨ ਸਿੰਘ ਦਾ ਜਨਮ 25 ਅਗਸਤ 1922 ਨੂੰ ਮਾਤਾ ਪ੍ਰਭ ਕੌਰ ਦੀ ਕੁੱਖੋਂ ਪਿਤਾ ਭਾਈ ਨੰਦ ਸਿੰਘ ਦੇ ਗ੍ਰਹਿ ਪਿੰਡ ਭੀਖੋਵਾਲ ਵਿਖੇ ਹੋਇਆ | ਆਪ ਦੇ ਪਿਤਾ ਭਾਈ ਨੰਦ ਸਿੰਘ ਵਲੋਂ ਬਾਬਾ ਨਰਾਇਣ ਸਿੰਘ ਦੇ ਅਸਥਾਨ ਗੁਰਦੁਆਰਾ ਗੁਰੂ ਕਾ ਬਾਗ ਪਿੰਡ ਸਤੌਰ ਵਿਖੇ 22 ਸਾਲ ਨਿਰੰਤਰ ਸੇਵਾ ਕੀਤੀ ਗਈ | ਬਾਬਾ ਨਰਾਇਣ ਸਿੰਘ ਨੇ ਭਾਈ ਨੰਦ ਸਿੰਘ ਨੂੰ ਸੇਵਾ ਤੋਂ ਖ਼ੁਸ਼ ਹੋ ਕੇ ਵਰ ਦਿੱਤਾ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਵੇਗਾ, ਜੋ ਦੀਨ-ਦੁਖੀਆਂ ਨੂੰ ਤਾਰੇਗਾ ਤੇ ਨਿਮਾਣਿਆਂ ਦਾ ਮਾਣ ਬਣੇਗਾ | ਆਪ ਦੇ ਪਿੰਡ ਭੀਖੋਵਾਲ ਵਿਖੇ ਬਾਬਾ ਭਰਥਰੀ ਜੀ ਦਾ ਅਸਥਾਨ ਸੁਸ਼ੋਭਿਤ ਸੀ, ਜਿੱਥੇ ਆਪ ਨੇ 1950 ਤੋਂ ਇਸ ਅਸਥਾਨ ਦੀ ਸੇਵਾ ਸੰਭਾਲ ਕਰਨੀ ਸ਼ੁਰੂ ਕੀਤੀ | ਉਕਤ ਅਸਥਾਨ ਦੀ ਜਗ੍ਹਾ ਘੱਟ ਹੋਣ ਕਰਕੇ ਆਪ ਨੇ 1970 'ਚ ਪਿੰਡ ਤੋਂ ਬਾਹਰ ਗੁਰਦੁਆਰਾ ਦੁੱਖ ਨਿਵਾਰਨ ਗੁਰੂ ਨਾਨਕ ਚਰਨਸਰ ਦੀ ਉਸਾਰੀ ਕਰਵਾਈ, ਜਿਥੇ ਉਸ ਸਮੇਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਪ੍ਰਵਾਹ ਚੱਲ ਰਹੇ ਹਨ ਤੇ ਸੰਗਤਾਂ 'ਚ ਅਤੁੱਟ ਲੰਗਰ ਵਰਤਾਇਆ ਜਾ ਰਿਹਾ ਹੈ | ਆਪ ਇਥੇ ਸੰਗਤ ਨੂੰ ਕਿਰਤ ਕਰਨ, ਨਾਮ ਜਪਣ ਲਈ ਪ੍ਰੇਰਿਤ ਕਰਦੇ ਰਹੇ | ਆਪ ਨੇ ਅਨੇਕਾਂ ਗੁਰਦੁਆਰਿਆਂ ਅਤੇ ਸਕੂਲਾਂ ਦੀ ਕਾਰ ਸੇਵਾ ਵੀ ਕਰਵਾਈ | ਆਪ ਮਿਸਾਲੀ ਜੀਵਨ ਜਿਉਂਦਿਆਂ 13 ਜਨਵਰੀ 2011 ਨੂੰ ਬ੍ਰਹਮਲੀਨ ਹੋ ਗਏ | ਆਪ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਵਲੋਂ ਚਲਾਈ ਗਈ ਮਰਿਆਦਾ ਅਨੁਸਾਰ ਉਨ੍ਹਾਂ ਦੇ ਪੋਤਰੇ ਭਾਈ ਅਵਤਾਰ ਸਿੰਘ ਤੇ ਐਡਵੋਕੇਟ ਹਰਗੋਪਾਲ ਸਿੰਘ ਵਲੋਂ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਬਾਬਾ ਭਰਥਰੀ ਦੀ ਯਾਦ ਨੂੰ ਸਮਰਪਿਤ 75ਵਾਂ ਸਾਲਾਨਾ ਭੰਡਾਰਾ ਤੇ ਸੰਤ ਸਮਾਗਮ ਗੁਰਦੁਆਰਾ ਦੁੱਖ ਨਿਵਾਰਣ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ ਵਿਖੇ 16 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ਾਲ ਪੰਡਾਲ ਸਜਾਏ ਜਾਣਗੇ |
-ਬਲਜਿੰਦਰਪਾਲ ਸਿੰਘ
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਹਰਵਿੰਦਰ ਸਿੰਘ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ ਆਈ. ਟੀ. ਆਈ. ਇੰਪਲਾਈਜ਼ ਐ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਗਰ ਕੌਂਸਲ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗਾ - ਲੱਖੀ, ਚੱਕ ਨਗਰ ਕੌਂਸਲ ਚੋਣਾਂ ਨੂੰ ਲੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।