29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਾਬਾ ਮੰਝ ਕਾਨਵੈਂਟ ਸਕੂਲ ਦਾ 12ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਸੀ.ਬੀ.ਐਸ.ਈ. ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਦਾ ਨਤੀਜਾ ਸ਼ਾਨਦਾਰ ਰਿਹਾ | ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੇ ਮਿਲ ਕੇ ਇਹ ਕਾਮਯਾਬੀ ਸੰਭਵ ਬਣਾਈ | ਨਤੀਜੇ 'ਚ ਇੰਗਲਿਸ਼ 'ਚ ਇਸਨੇ ਸੇਠੀ ਨੇ 95 ਅੰਕ, ਪ੍ਰਭਜੋਤ ਕੌਰ ਨੇ 94 ਅੰਕ, ਦੇਵੀ ਡਡਵਾਲ 92 ਅੰਕ, ਅਰਜਨ ਮਹਿਤਾ 91 ਅੰਕ ਹਾਸਲ ਕੀਤੇ | ਬਿਜ਼ਨੈੱਸ ਸਟੱਡੀਜ਼ ਵਿਸ਼ੇ 'ਚੋਂ ਤਰਨਪ੍ਰੀਤ ਸਿੰਘ 93 ਅੰਕ, ਮੇਘਨਾ 91 ਅੰਕ, ਐਂਜਲੀਨਾ 93 ਅੰਕ, ਅਕਾਊਾਟ ਵਿਸ਼ੇ 'ਚੋਂ ਇੰਦਰਜੀਤ ਸਿੰਘ ਨੇ 93 ਅੰਕ, ਸਰੀਰਕ ਸਿੱਖਿਆ ਵਿਸ਼ੇ ਵਿਚੋਂ ਮੇਘਨਾ ਨੇ 95 ਅੰਕ, ਅਰਜਨ ਮਹਿਤਾ 94 ਅੰਕ, ਰਾਕੇਸ਼ ਪਾਬਲਾ 90 ਅੰਕ, ਐਂਜਲੀਨਾ 90 ਅੰਕ ਹਾਸਲ ਕੀਤੇ | ਪੰਜਾਬੀ ਵਿਸ਼ੇ ਵਿਚੋਂ ਮਨਪ੍ਰੀਤ ਕੌਰ 96 ਅੰਕ, ਹਰਮਨਦੀਪ 95 ਅੰਕ, ਤਰਨਪ੍ਰੀਤ ਸਿੰਘ 95 ਅੰਕ, ਪ੍ਰਭਜੋਤ ਕੌਰ 95 ਅੰਕ, ਪ੍ਰਭਦੀਪ ਸਿੰਘ 95 ਅੰਕ, ਸੁਪ੍ਰੀਤ ਕੌਰ 93 ਅੰਕ, ਇੰਦਰਜੀਤ ਸਿੰਘ 91 ,ਪਵਨਦੀਪ ਸਿੰਘ 91, ਰਿਦੀਮਾ 90 ਅੰਕ ਹਾਸਲ ਕੀਤੇ | ਕੈਮਿਸਟਰੀ ਵਿਸ਼ੇ ਵਿਚੋਂ ਗੁਰਪ੍ਰੀਤ ਕੌਰ 85 ਅੰਕ, ਪ੍ਰਭਜੋਤ ਕੌਰ 85 ਅੰਕ, ਫਿਜ਼ਿਕਸ ਵਿਸ਼ੇ ਵਿਚੋਂ ਮਨਪ੍ਰੀਤ ਕੌਰ 92 ਅੰਕ, ਮੈਥ ਵਿਸ਼ੇ ਵਿਚ ਮਨਪ੍ਰੀਤ ਕੌਰ 85 ਅੰਕ, ਬਾਇਓਲੋਜੀ ਵਿਚੋਂ ਗੁਰਪ੍ਰੀਤ ਕੌਰ 95 ਅੰਕ ਹਾਸਲ ਕੀਤੇ | ਇਕਨਾਮਿਕਸ ਵਿਸ਼ੇ ਵਿਚੋਂ ਤਰਨਪ੍ਰੀਤ ਸਿੰਘ ਨੇ 84 ਅੰਕ, ਮੇਘਨਾ ਨੇ 83 ਅੰਕ ਹਾਸਲ ਕੀਤੇ | ਵਿਦਿਆਰਥੀਆਂ ਦੀਆਂ ਇਹ ਉਪਲੱਬਧੀਆਂ ਸਿਰਫ਼ ਅੰਕਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਇਹਨਾਂ ਨੇ ਸਕੂਲ ਦੀ ਸਿੱਖਿਆ ਪ੍ਰਣਾਲੀ ਅਤੇ ਸਖ਼ਤ ਮਿਹਨਤ ਦੀ ਪ੍ਰਤੀਕ ਬਣ ਕੇ ਹੋਰਾਂ ਲਈ ਪੇ੍ਰਰਨਾ ਦਾ ਸਰੋਤ ਬਣਾਇਆ | ਇਸ ਮੌਕੇ ਵਧੀਆ ਨਤੀਜੇ ਲਈ ਸਕੂਲ ਦੀ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਪਿ੍ੰਸੀਪਲ ਅਸ਼ਵਨੀ ਕੁਮਾਰ ਅਤੇ ਵਾਈਸ ਪਿ੍ੰਸੀਪਲ ਜਗਮੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਸਕੂਲ ਦੇ ਉੱਚ ਮਿਆਰ ਅਤੇ ਵਿਦਿਆਰਥੀਆਂ ਦੀ ਲਗਨ ਨੂੰ ਦਰਸਾਉਂਦੇ ਹਨ |
ਪਿਛਲੀ ਖ਼ਬਰ ਐੱਸ. ਡੀ. ਸਕੂਲ ਗੜ੍ਹਸ਼ੰਕਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਐੱਸ. ਬੀ. ਐੱਮ. ਮਾਡਲ ਹਾਈ ਸਕੂਲ ਸਦਰਪੁਰ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।