ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਵਿਚ ਮੂਲ ਰਾਜ ਦੇਵੀ ਚੰਦ ਕਪੂਰ ਐੱਸ. ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਨਤੀਜੇ ਵਿਚ ਪ੍ਰਗਤੀ ਸ਼ਰਮਾ ਪੁੱਤਰੀ ਵਿਜੇ ਕੁਮਾਰ ਨੇ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਪੂਜਾ ਦੇਵੀ ਪੁੱਤਰੀ ਅਵਤਾਰ ਚੰਦ ਨੇ ਦੂਜਾ ਸਥਾਨ ਤੇ ਪ੍ਰਭਜੀਤ ਕੌਰ ਪੁੱਤਰੀ ਗੁਰਪਾਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਸ਼ਾਨਦਾਰ ਨਤੀਜੇ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਵਾਸੂਦੇਵ, ਮੈਨੇਜਰ ਸੋਮ ਨਾਥ ਓਹਰੀ ਤੇ ਪਿ੍ੰਸੀਪਲ ਬੰਦਨਾ ਰਾਣਾ ਨੇ ਸਮੂਹ ਸਟਾਫ਼, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |