ਹਰਿਆਣਾ, 15 ਮਈ (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਇਸ ਸੰਬੰਧੀ ਪਿ੍ੰ. ਰਮਨਦੀਪ ਸਿੰਘ ਨੇ ਦੱਸਿਆ ਕਿ ਬਾਰ੍ਹਵੀਂ ਦੇ ਆਏ ਨਤੀਜੇ ਜੈਸਮੀਨ ਕੌਰ ਨੇ ਨਾਨ ਮੈਡੀਕਲ 'ਚੋਂ 91 ਫ਼ੀਸਦੀ ਅੰਕ, ਜਸ਼ਨਪ੍ਰੀਤ ਸਿੰਘ ਨੇ ਕਮਰਸ ਦੇ ਨਾਲ 89 ਫ਼ੀਸਦੀ ਅੰਕ ਤੇ ਮਨਵੀਰ ਕੌਰ ਨੇ ਮੈਡੀਕਲ 'ਚ 75.6 ਅੰਕ ਪ੍ਰਾਪਤ ਕਰਕੇ ਕ੍ਰਮਵਾਰ ਸਕੂਲ 'ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਇਸ ਮੌਕੇ ਰਜਿੰਦਰ ਸਿੰਘ ਮਾਰਸ਼ਲ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਨੇ ਬੱਚਿਆਂ ਨੂੰ ਇਵੇਂ ਹੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਸਕੂਲ ਦੇ ਸਾਰੇ ਅਧਿਆਪਕਾਂ ਕੋਆਰੀਨੇਟਰ ਰਾਜੇਸ਼ ਕੁਮਾਰੀ , ਕੋਆਰਡੀਨੇਟਰ ਹਰਦੀਪ ਕੌਰ, ਰਾਜੀਵ, ਹਰਵਿੰਦਰ ਸਿੰਘ, ਪ੍ਰੇਰਨਾ, ਰਮਨਦੀਪ ਕੌਰ, ਅੰਜਨਾ ਸ਼ਰਮਾ, ਮਮਤਾ ਰਾਣੀ, ਹਰਜਿੰਦਰ ਕੌਰ, ਅੰਜਨਾ ਰਾਣੀ, ਕੁਲਦੀਪ ਕੌਰ, ਪ੍ਰਦੀਪ, ਜਸਵਿੰਦਰ ਕੌਰ, ਨੇਹਾ, ਤਾਨੀਆ, ਮਾਨਸੀ , ਕਰਿਸਮਾ, ਕੰਚਨ ਲਵਨੀਤ ਕੌਰ ਕੁੰਜਨ ਆਦਿ ਅਧਿਆਪਕਾਂ ਨੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ |