ਪੱਸੀ ਕੰਢੀ, 15 ਮਈ (ਜਗਤਾਰ ਸਿੰਘ ਰਜਪਾਲਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਸ਼ਿਵਾਲਿਕ ਹਿਲਜ਼ ਪਬਲਿਕ ਹਾਈ ਸਕੂਲ ਰਘਵਾਲ ਦਾ ਨਤੀਜਾ 100 ਫੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਖੁਸ਼ੀ ਪੁੱਤਰੀ ਸੁਰਿੰਦਰ ਸਿੰਘ ਪਿੰਡ ਕਕਰਾਲੀ ਨੇ 95.84 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ | ਹੀਨਾ ਪੁੱਤਰੀ ਨਰੇਸ਼ ਕੁਮਾਰ ਪਰਮਾਰ ਪਿੰਡ ਰਾਮ ਟਟਵਾਲੀ ਨੇ 95.53 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ, ਵੰਸ਼ਿਕਾ ਪੁੱਤਰੀ ਅਮਨਦੀਪ ਸਿੰਘ ਪਿੰਡ ਕਟੋਹੜ ਨੇ 94.15 ਫੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਬਾਕੀ ਵਿਦਿਆਰਥੀਆਂ ਨੇ ਵੀ 90 ਫੀਸਦੀ ਅੰਕ ਪ੍ਰਾਪਤ ਕਰਕੇ ਦਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ | ਇਸ ਮੌਕੇ ਸਕੂਲ ਦੇ ਐਮ. ਡੀ. ਅਜੀਤ ਸਿੰਘ ਰੰਧਾਵਾ, ਮੈਨੇਜਿੰਗ ਕਮੇਟੀ ਦੇ ਪ੍ਰਧਾਨ ਕੈਪਟਨ ਦੀਪ ਸਿੰਘ, ਐਗਜੀਕਿਊਟਿਵ ਡਾਇਰੈਕਟਰ ਸੁਖਜੀਤ ਸਿੰਘ ਸੰਧੂ, ਐਡਵੋਕੇਟ ਨਿਮਰਤਾਜੀਤ ਕੌਰ, ਸਕੂਲ ਦੇ ਪਿ੍ੰਸੀਪਲ ਸ੍ਰੀ ਕੁਮਾਰ, ਸਮੂਹ ਸਟਾਫ਼, ਬੱਚਿਆਂ ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਅਣਥੱਕ ਮਿਹਨਤ ਅਤੇ ਸ਼ਾਨਦਾਰ ਨਤੀਜੇ ਲਈ ਬਹੁਤ ਬਹੁਤ ਵਧਾਈ ਦਿੱਤੀ |