29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੋਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 16-05-2026
ਭੰਗਾਲਾ, 15 ਮਈ (ਬਲਵਿੰਦਰਜੀਤ ਸਿੰਘ ਸੈਣੀ)-ਡੀ. ਐਮ. ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨੋਰ ਦਾ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ 'ਚ ਆਦਰਸ਼ ਪਬਲਿਕ ਸਕੂਲ ਚਨੋਰ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰ ਕੇ ਆਪਣਾ ਤੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪਿ੍ੰਸੀਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀ ਦਸਵੀਂ ਜਮਾਤ 'ਚੋਂ ਵਿਦਿਆਰਥਣ ਸਾਕਸ਼ੀ ਨੇ 94 ਫ਼ੀਸਦੀ ਅੰਕ, ਤਮੰਨਾ ਮਾਨਸਰ ਨੇ 93.5 ਫ਼ੀਸਦੀ, ਮੰਨਤ ਤੇ ਸਹਿਜ ਨੇ 93 ਫ਼ੀਸਦੀ, ਜਸ਼ਨ ਨੇ 92 ਫ਼ੀਸਦੀ, ਤਮੰਨਾ ਕੁਲੀਆਂ 92 ਫ਼ੀਸਦੀ ਅਤੇ ਸਚਿਨ ਨੇ 90 ਫ਼ੀਸਦੀ ਹਾਸਿਲ ਕੀਤੇ ਹਨ | ਇਸੇ ਤਰ੍ਹਾਂ ਬਾਰ੍ਹਵੀਂ ਜਮਾਤ 'ਚੋਂ ਰਾਜਵੀਰ ਕੌਰ ਕੁਲੀਆਂ ਨੇ 91 ਫ਼ੀਸਦੀ, ਮਿਲਣਪ੍ਰੀਤ ਕੌਰ ਨੇ 91 ਫ਼ੀਸਦੀ, ਅੰਕਿਤਾ ਤੇ ਯਸ਼ਿਕਾ ਨੇ 90.5 ਫ਼ੀਸਦੀ ਅੰਕ ਅਤੇ ਜਸ਼ੀਦਾ 88.5 ਫ਼ੀਸਦੀ ਅੰਕ ਹਾਸਲ ਕੀਤੇ ਹਨ | ਪਿ੍ੰਸੀਪਲ ਗੁਲਸ਼ਨ ਰਿਸ਼ੀ ਰਾਜ ਤੇ ਸਨੇਹ ਲਤਾ ਨੇ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਅਤੇ ਮਾਪਿਆਂ ਦੇ ਸਿਰ ਬੰਨਿ੍ਹਆ ਹੈ | ਇਸ ਮੌਕੇ ਸੁਰਿੰਦਰ ਮੋਹਨ, ਆਂਚਲ, ਰੂਬੀ, ਮਨਪ੍ਰੀਤ, ਗੌਰਵ ਮਿਨਹਾਸ, ਰਾਜ ਕੁਮਾਰੀ, ਸਿਮਰਨ, ਰਜਨੀ ਅਤੇ ਨੇਹਾ ਤੋਂ ਇਲਾਵਾ ਹੋਰ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਕੱਲਰ ਖ਼ਾਲਸਾ ਸਕੂਲ ਹਰਿਆਣਾ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਸ਼ਿਵਾਲਿਕ ਹਿਲਜ਼ ਪਬਲਿਕ ਹਾਈ ਸਕੂਲ ਰਘਵਾਲ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।