ਦਸੂਹਾ, 15 ਮਈ (ਭੁੱਲਰ)-ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਦੀ ਪ੍ਰੀਖਿਆ 'ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪਿ੍ੰਸੀਪਲ ਰਸ਼ਮੀ ਮਹਿੰਗੀ ਨੇ ਦੱਸਿਆ ਕਿ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਧਰੀਤੀ ਠਾਕੁਰ ਨੇ ਸਭ ਤੋਂ ਵੱਧ 87.6% ਅੰਕ ਪ੍ਰਾਪਤ ਕਰਕੇ ਪਹਿਲਾ, ਸ਼ਿਵਾ ਤ੍ਰਪਾਠੀ ਨੇ 86.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਤੇ ਅਵਨੀਤ ਕੌਰ ਨੇ 84.2 ਫ਼ੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸ ਤੋਂ ਇਲਾਵਾ ਵਰਿੰਦਾ ਪਠਾਣੀਆਂ ਨੇ 83.8 ਫੀਸਦੀ ਨੰਬਰ ਨੰਬਰ ਲੈ ਕੇ ਚੌਥਾ ਸਥਾਨ ਤੇ ਕੁਲਜੀਤ ਕੌਰ ਨੇ 83.6 ਫ਼ੀਸਦੀ ਨੰਬਰ ਲੈ ਕੇ ਪੰਜਵਾਂ ਸਥਾਨ ਹਾਸਿਲ ਕੀਤਾ | ਯੁਵਰਾਜ ਸਿੰਘ ਨੇ 82.6 ਫੀਸਦੀ ਅੰਕ ਲੈ ਕੇ ਸੱਤਵਾਂ ਸਥਾਨ, ਗ਼ੌਰੀ ਨੇ 82.2 ਫ਼ੀਸਦੀ ਅੰਕ ਲੈ ਕੇ ਅੱਠਵਾਂ ਸਥਾਨ, ਗੁਰ ਅਸੀਸ ਕੌਰ ਨੇ 81.4 ਫ਼ੀਸਦੀ ਅੰਕ ਲੈ ਕੇ ਨੌਵਾਂ ਸਥਾਨ ਤੇ ਸਿਮਰਨਜੀਤ ਕੌਰ ਨੇ 80.2 ਫ਼ੀਸਦੀ ਅੰਕ ਲੈ ਕੇ ਦਸਵਾਂ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ |