28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰਾਮ ਲਾਲ ਸੰਧੂ ਨੇ ਗੈਂਦਰ ਗੋਤਰ ਦੇ ਜਠੇਰਿਆਂ ਵਿਖੇ ਹਾਜ਼ਰੀ ਲਗਵਾਈ

ਅਜੀਤ ਡੈਸਕ 18-05-2026
ਤਲਵਾੜਾ, 17 ਮਈ (ਮਨੀਸ਼ਾ ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਚੰਡੋਲੀ ਵਿਖੇ ਗੈਂਦਰ ਗੋਤਰ ਦੇ ਜਠੇਰਿਆਂ ਵਿਖੇ ਸਲਾਨਾ ਲੰਗਰ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਲੰਗਰ ਵਿਚ ਹਾਜ਼ਰੀ ਲਗਵਾਉਣ ਲਈ ਸੇਵਾ ਮੁਕਤ ਚੀਫ਼ ਇੰਜੀਨੀਅਰ ਇੰਜ. ਰਾਮ ਲਾਲ ਸੰਧੂ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਖੇਤਰ ਦੀ ਪ੍ਰਸਿੱਧ ਦਿਲਬਾਗ ਸਿੰਘ ਐਡ. ਪਾਰਟੀ ਨੇ ਆਪਣੀ ਸੁਰੀਲੀ ਭੇਟਾ ਰਾਹੀ ਮਹਾਮਾਈ ਦਾ ਗੁਣਗਾਨ ਕੀਤਾ | ਪ੍ਰਬੰਧਕੀ ਕਮੇਟੀ ਵਲੋਂ ਇੰਜ. ਰਾਮ ਲਾਲ ਸੰਧੂ ਹਲਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਦਸੂਹਾ, ਮੁਕੇਰੀਆਂ ਦਾ ਸਿਰੋਪਾਉ ਭੇਟ ਕੇ ਸਨਮਾਨ ਕੀਤਾ ਗਿਆ | ਇੰਜ. ਸੰਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮ ਭਾਈਚਾਰੇ ਦਾ ਪ੍ਰਤੀਕ ਹੁੰਦੇ ਹਨ | ਇਸ ਮੌਕੇ ਪ੍ਰਧਾਨ ਦਲਜੀਤ ਸਿੰਘ, ਰਘੁਵੀਰ ਸਿੰਘ, ਸੁਖਵਿੰਦਰ ਸਿੰਘ, ਦਿਲਬਾਗ ਸਿੰਘ, ਨੰਬਰਦਾਰ ਗਗਨ ਦੇਵ, ਮਦਨ ਲਾਲ, ਬਲਵੀਰ ਸਿੰਘ, ਜੋਗਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਇਸ ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ |
ਪਿਛਲੀ ਖ਼ਬਰ ਘੋਤੜਾ ਬਿਰਾਦਰੀ ਦੇ ਜਠੇਰਿਆਂ ਦਾ ਸਾਲਾਨਾ ਭੰਡਾਰਾ ਕੱਲ੍ਹ ਅਗਲੀ ਖ਼ਬਰ ਮਹਾਨ ਗੁਰਮਤਿ ਸਮਾਗਮ 23 ਨੂੰ -ਜਥੇ. ਬਾਬਾ ਗੁਰਦੇਵ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।