27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪਿ੍ੰ. ਦੇਸ਼ ਬੀਰ ਦੀ ਚੌਥੀ ਪੁਸਤਕ 'ਹੋਂਦ ਦੀ ਪਿ੍ਜ਼ਮ' ਲੋਕ ਅਰਪਣ

ਅਜੀਤ ਡੈਸਕ 18-05-2026
ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ)-ਗੌਰਮਿੰਟ ਕਾਲਜ ਰਿਟਾਇਰਡ ਟੀਚਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਸਥਾਨਕ ਇਕਾਈ ਵਲੋਂ ਕਰਵਾਏ ਸਮਾਗਮ 'ਚ ਪਿ੍ੰ. ਦੇਸ਼ ਬੀਰ ਦੀ ਚੌਥੀ ਪੁਸਤਕ 'ਹੋਂਦ ਦੀ ਪਿ੍ਜ਼ਮ' ਨੂੰ ਅਹੁਦੇਦਾਰਾਂ ਤੇ ਮੈਂਬਰਾਂ ਨੇ ਲੋਕ-ਅਰਪਣ ਕੀਤਾ | ਪਿ੍ੰ. ਦੇਸ਼ ਬੀਰ ਨੇ ਦੱਸਿਆ ਕਿ ਇਸ ਪੁਸਤਕ 'ਚ ਸ਼ਾਮਿਲ ਨਿਬੰਧ ਮੂਲ ਰੂਪ ਵਿਚ ਅੰਗਰੇਜ਼ੀ ਵਿਚ ਲਿਖੇ ਗਏ ਸਨ ਜੋ ਸਮੇਂ ਸਮੇਂ ਪ੍ਰਮੁੱਖ ਅਖ਼ਬਾਰਾਂ 'ਚ ਮਿਡਲ ਵਜੋਂ ਜਾਂ ਨੁਮਾਇਆ ਸਥਾਨ 'ਤੇ ਛਪਦੇ ਰਹੇ ਹਨ ਅਤੇ ਪਾਠਕਾਂ ਵਲੋਂ ਉਨ੍ਹਾਂ ਨੂੰ ਭਰਪੂਰ ਹੁੰਗਾਰਾ ਮਿਲਦਾ ਰਿਹਾ ਹੈ | ਇਨ੍ਹਾਂ ਨਿਬੰਧਾਂ ਨੂੰ ਪੰਜਾਬੀ 'ਚ ਅਨੁਵਾਦ ਕਰਨ ਦੀ ਕਠਿਨ ਪਰ ਅਹਿਮ ਜ਼ਿੰਮੇਵਾਰੀ ਨੂੰ ਪਿ੍ੰ. ਰਜਿੰਦਰ ਕੌਰ ਸਾਬਕਾ ਪਿ੍ੰਸੀਪਲ ਸਰਕਾਰੀ ਕਾਲਜ ਟਾਂਡਾ ਨੇ ਕਾਬਲੀਅਤ ਨਾਲ ਅੰਜਾਮ ਦਿੱਤਾ ਹੈ | ਪਿ੍ੰ. ਦੇਸ਼ ਬੀਰ ਨੇ ਪੁਸਤਕ ਵਿਚਲੇ ਨਿਬੰਧਾਂ ਦੀ ਸਿਰਜਣ ਪ੍ਰਕਿਰਿਆ ਨੂੰ ਬੇਹੱਦ ਭਾਵੁਕ ਸੁਰ ਵਿਚ ਦਰਸਾਉਂਦਿਆਂ ਉਨ੍ਹਾਂ ਅੰਦਰਲੇ ਸੱਚ, ਵਿਵੇਕ ਤੇ ਕਲਾਤਮਿਕਤਾ ਦੇ ਸੁਮੇਲ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ | ਉਨ੍ਹਾਂ ਨੇ ਪੁਸਤਕ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ, ਨੈਤਿਕ ਆਦਿ ਸਰੋਕਾਰਾਂ ਨਾਲ ਜੁੜਦੇ ਰਿਸ਼ਤੇ ਦੀ ਸਾਰਥਿਕਤਾ ਨੂੰ ਵੀ ਉਘਾੜਿਆ | ਪ੍ਰਸਿੱਧ ਕਵੀ, ਵਿਦਵਾਨ ਤੇ ਆਲੋਚਕ ਮਦਨ ਵੀਰਾ ਨੇ ਪੁਸਤਕ ਦੀ ਪੜ੍ਹਤ ਬਾਰੇ, ਪੁਸਤਕ ਦੇ ਸਿਰਲੇਖ ਦੀਆਂ ਵਿਭਿੰਨ ਪਰਤਾਂ ਬਾਰੇ, ਪੁਸਤਕ 'ਚ ਸ਼ਾਮਿਲ ਨਿਬੰਧਾਂ ਦੇ ਥੀਮਕ ਸਰੋਕਾਰਾਂ ਬਾਰੇ, ਲੇਖਕ ਦੀ ਵਾਰਤਕ ਕਲਾ ਬਾਰੇ ਤੇ ਨਿਬੰਧਾਂ ਦੇ ਰਚਨਾ ਵਿਧਾਨ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ | ਪਿ੍ੰ. ਰਜਿੰਦਰ ਕੌਰ ਨੇ ਪੁਸਤਕ 'ਚ ਸ਼ਾਮਿਲ ਨਿਬੰਧਾਂ ਨੂੰ ਅੰਗਰੇਜ਼ੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਦੇ ਆਪਣੇ ਦਿਲਚਸਪ ਅਮਲ ਦੇ ਤਜਰਬਿਆਂ ਨੂੰ ਪਾਠਕਾਂ ਨਾਲ ਸਾਂਝਿਆਂ ਕੀਤਾ | ਡਾ. ਪਿ੍ਤਪਾਲ ਸਿੰਘ ਮਹਿਰੋਕ ਨੇ 'ਹੋਂਦ ਦੀ ਪਿ੍ਜ਼ਮ' ਪੁਸਤਕ ਵਿਚਲੇ ਨਿਬੰਧਾਂ ਵਿਚਲੇ ਰਚਨਾ ਸੰਸਾਰ ਬਾਰੇ, ਨਿਬੰਧਾਂ ਦੇ ਥੀਮਕ ਪੈਟਰਨਾਂ ਨਾਲ ਜੁੜਦੇ ਕੁੱਝ ਪਹਿਲੂਆਂ ਬਾਰੇ, ਉਨ੍ਹਾਂ ਦੀ ਬਹੁ ਪਰਤੀ ਪ੍ਰਸੰਗਿਕਤਾ ਬਾਰੇ, ਉਨ੍ਹਾਂ ਦੇ ਸੁਝਾਊਪੂਰਵਕ ਤੇ ਪ੍ਰੇਰਨਾਦਾਇਕ ਹੋਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਪਿ੍ੰ. ਐੱਸ. ਪੀ. ਧੀਰ ਨੇ ਪਿ੍ੰ. ਦੇਸ਼ ਬੀਰ ਦੀ ਪੰਜਾਬੀ 'ਚ ਰਚੀ ਪਹਿਲੀ ਪੁਸਤਕ ਦਾ ਕੁੱਝ ਭਾਗ ਪੜ੍ਹਨ ਤੇ ਉਸ 'ਚ ਬਣੀ ਆਪਣੀ ਦਿਲਚਸਪੀ ਦਾ ਜ਼ਿਕਰ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਭੇਟ ਕੀਤੀ | ਐਸੋਸੀਏਸ਼ਨ ਵਲੋਂ ਪਿ੍ੰ. ਰਜਿੰਦਰ ਕੌਰ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰੋਗਰਾਮ ਦਾ ਸੰਚਾਲਨ ਡਾ. ਬਲਬੀਰ ਸਿੰਘ ਨੇ ਕੀਤਾ | ਸਮਾਗਮ 'ਚ ਪਿ੍ੰ. ਡੀ. ਐਸ. ਮਾਣਕੂ, ਡਾ. ਅਜੀਤ ਸਿੰਘ ਜੱਬਲ, ਪ੍ਰੋ. ਜਗਜੀਤ ਬਾਜਵਾ, ਪ੍ਰੋ. ਕੇ. ਕੋਹਲੀ, ਪਿ੍ੰ. ਐਨ. ਡੀ. ਭਾਟੀਆ, ਡਾ. ਜਸਪਾਲ, ਪ੍ਰੋ. ਰਾਕੇਸ਼ ਕਟਿਆਲ, ਪਿ੍ੰ. ਯੋਗੇਸ਼, ਡਾ. ਜਸਵਿੰਦਰ ਕੌਰ, ਪ੍ਰੋ. ਬ. ਸ. ਜਗਦੇਵ ਆਦਿ ਹਾਜ਼ਰ ਸਨ | ਡਾ. ਪ੍ਰਵੀਨ ਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਵਿਧਾਇਕ ਘੁੰਮਣ ਵਲੋਂ ਪਿੰਡ ਮੱਦਾ ਨੂੰ ਦੋ ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਮਾਊਾਟ ਵਿਊ ਕਾਨਸੇਂਟ ਸਕੂਲ ਜਹਾਨਖੇਲਾਂ ਵਿਖੇ ਧਾਰਮਿਕ ਪ੍ਰੀਖਿਆ ਦੇ ਇਨਾਮ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।