ਹੁਸ਼ਿਆਰਪੁਰ, 17 ਮਈ (ਨਰਿੰਦਰ ਸਿੰਘ ਬੱਡਲਾ)-ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵਲੋਂ ਹਰ ਸਾਲ ਵਿਦਿਆਰਥੀਆਂ ਅੰਦਰ ਨੈਤਿਕ ਗੁਣ ਪੈਦਾ ਕਰਨ ਲਈ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ | ਅੱਜ ਸਿੱਖ ਮਿਸ਼ਨਰੀ ਕਾਲਜ ਸਰਕਲ ਪੁਰਹੀਰਾ ਵਲੋਂ ਮਾਊਾਟ ਵਿਊ ਕਾਨਸੇਂਟ ਸਕੂਲ ਜਹਾਨ ਖੇਲਾਂ ਵਿਖੇ ਧਾਰਮਿਕ ਪ੍ਰੀਖਿਆ 'ਚ ਅੱਵਲ ਆਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਸਕੂਲ ਦੇ ਕੁੱਲ ਵਿਦਿਆਰਥੀਆਂ 'ਚੋਂ ਕਿਰਤਵੀਰ ਕੌਰ, ਗੁਰਨੂਰ ਸਿੰਘ, ਅਮਨਦੀਪ ਸਿੰਘ, ਅਰਵਿੰਦ ਸਿੰਘ, ਅੰਮਿ੍ਤ ਸਿੰਘ ਨੇ 60 ਫੀਸਦੀ ਤੋਂ ਵੱਧ ਅੰਕ ਲੈ ਕੇ ਸੀ ਗਰੇਡ ਇਨਾਮ ਪ੍ਰਾਪਤ ਕੀਤਾ | ਇਸ ਮੌਕੇ ਹਰਦੇਵ ਸਿੰਘ ਕੌਂਸਲ ਤੇ ਗੁਰਸੇਵਕ ਸਿੰਘ ਡਾਇਰੈਕਟਰ ਸਕੂਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੀ ਧਾਰਮਿਕ ਪ੍ਰੀਖਿਆ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਪ੍ਰੇਰਨਾ ਦਿੱਤੀ | ਇਸ ਮੌਕੇ ਸਿੱਖ ਮਿਸ਼ਨਰੀ ਕਾਲਜ ਜ਼ੋਨ ਹੁਸ਼ਿਆਰਪੁਰ ਦੇ ਜ਼ੋਨਲ ਆਰਗੇਨਾਈਜ਼ਰ ਅਵਤਾਰ ਸਿੰਘ, ਨਛੱਤਰ ਸਿੰਘ ਬ੍ਰਹਮ ਜੀਤ ਤੇ ਸਕੂਲ ਦੇ ਕੋਆਰਡੀਨੇਟਰ ਅੰਜਲੀ, ਵਾਈਸ ਪਿ੍ੰਸੀਪਲ ਨੀਲਮ ਕੁਮਾਰੀ, ਅਧਿਆਪਕ ਰੀਆ ਤੇ ਸ਼ੈਲੀ ਹਾਜ਼ਰ ਸਨ |