27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਕਿਯੂ ਕਾਦੀਆ ਨੇ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਅਜੀਤ ਡੈਸਕ 18-05-2026
ਬੁੱਲ੍ਹੋਵਾਲ, 17 ਮਈ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਪਿੰਡ ਕੋਟਲਾ ਨੋਧ ਸਿੰਘ ਵਿਖੇ ਮਹੀਨਾਵਾਰ ਮੀਟਿੰਗ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀ ਜਥੇ ਵਲੋਂ ਕੀਰਤਨ ਸਰਵਣ ਕਰਾਇਆ | ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨੇ ਦੱਸਿਆ ਕਿ ਪਿਛਲੇ ਦਿਨੀ ਜਦੋਂ ਕਣਕ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਮੌਸਮ ਬਹੁਤ ਖ਼ਰਾਬ ਹੋਣ ਤੇ ਸਾਰੇ ਵੀਰਾਂ ਵਲੋਂ ਅਰਦਾਸ ਬੇਨਤੀ ਕੀਤੀ ਗਈ ਸੀ ਕਿ ਸਾਡੀਆਂ ਫਸਲਾਂ ਸਹੀ ਸਲਾਮਤ ਰਹਿਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਣਕ ਦੀ ਫ਼ਸਲ ਸਾਂਭਣ ਤੋਂ ਬਾਅਦ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਜਨਰਲ ਸਕੱਤਰ ਰਜਿੰਦਰ ਸਿੰਘ ਹੈਪੀ ਧਾਲੀਵਾਲ, ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਮੁੱਖ ਸਲਾਹਕਾਰ ਕੁਲਬੀਰ ਸਿੰਘ ਬੈਂਸ, ਵਿੱਤ ਸਕੱਤਰ ਪਰਵਿੰਦਰ ਸਿੰਘ ਸੱਜਣ, ਸਲਾਹਕਾਰ ਸਰਨਾਗਰ ਸਿੰਘ ਜੰਡਿਆਲਾ, ਸਕੱਤਰ ਹਰਦੀਪ ਸਿੰਘ ਸਰਪੰਚ, ਪ੍ਰੈੱਸ ਸਕੱਤਰ ਰਵਿੰਦਰ ਸਿੰਘ, ਪਰਮਜੀਤ ਸਿੰਘ ਸੋਢੀ ਬਲਾਕ ਪ੍ਰਧਾਨ ਭੂੰਗਾ, ਲਖਵੀਰ ਸਿੰਘ ਬਲਾਕ ਪ੍ਰਧਾਨ ਹਾਜੀਪੁਰ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ 1, ਗਗਨਦੀਪ ਸਿੰਘ ਬਲਾਕ ਪ੍ਰਧਾਨ ਮਾਹਿਲਪੁਰ, ਪਰਮਿੰਦਰ ਸਿੰਘ ਕੰਧਾਲੀ ਬਲਾਕ ਪ੍ਰਧਾਨ ਟਾਂਡਾ, ਨਰਿੰਦਰ ਸਿੰਘ ਇਕਾਈ ਪ੍ਰਧਾਨ ਕੋਟਲਾ ਨੋਧ ਸਿੰਘ, ਉਂਕਾਰ ਸਿੰਘ ਇਕਾਈ ਪ੍ਰਧਾਨ ਹਰਗੜ, ਹਰਦੀਪ ਸਿੰਘ ਇਕਾਈ ਪ੍ਰਧਾਨ ਪੰਡੋਰੀ ਭਵਾ, ਜਗਦੀਪ ਸਿੰਘ ਇਕਾਈ ਪ੍ਰਧਾਨ ਧੁੱਗਾ, ਬਲਜੀਤ ਸਿੰਘ ਇਕਾਈ ਪ੍ਰਧਾਨ ਮੂੰਡੀਆ, ਦਵਿੰਦਰ ਸਿੰਘ ਇਕਾਈ ਪ੍ਰਧਾਨ ਨੰਦਾਚੌਰ, ਜਸਵੰਤ ਸਿੰਘ ਇਕਾਈ ਪ੍ਰਧਾਨ ਬਰਿਆਲ, ਹਰਮਿੰਦਰ ਸਿੰਘ ਝੋਜੜਾ, ਕਰਨ ਸਿੰਘ, ਜਗਤਾਰ ਸਿੰਘ ਮੰਗਾ ਲਾਚੋਵਾਲ, ਹੈਪੀ ਤਨੂੰਲੀ, ਸੂਰੈਣ ਸਿੰਘ ਸਾਹਰੀ, ਸੁਮਿਤਰ ਸਿੰਘ, ਜਸਵੀਰ ਸਿੰਘ ਕੋਟਲਾ, ਗੁਰਦੀਪ ਸਿੰਘ, ਨੰਬਰਦਾਰ ਸੁਖਵਿੰਦਰ ਸਿੰਘ ਜ਼ੈਲਦਾਰ, ਬਲਵਿੰਦਰ ਸਿੰਘ ਰਿਟਾਇਡ ਬੈਂਕ ਮੈਨੇਜਰ, ਨਿਰਮਲ ਸਿੰਘ, ਹਰਜਿੰਦਰ ਸਿੰਘ, ਗੁਰਨਾਮ ਸਿੰਘ ਸੋਢੀ, ਅਜੈਬ ਸਿੰਘ ਮਖੂ, ਸਾਧੂ ਸਿੰਘ ਧੁੱਗਾ, ਜਸਵੀਰ ਸਿੰਘ ਹੂਸੈਨ ਪੁਰ, ਅਮਰਜੀਤ ਸਿੰਘ ਨੈਣੋਵਾਲ ਜੱਟਾਂ, ਨੰਬਰਦਾਰ ਬਿੱਲਾ ਲੁਹਾਰ ਕੰਗਣਾ, ਜਸਵੀਰ ਸਿੰਘ ਸ਼ੇਰਪੁਰ, ਸੁਖਵਿੰਦਰ ਸਿੰਘ ਨਸਰਾਲਾ ਗੋਪੀ ਬਡਾਲਾ, ਨੰਬਰਦਾਰ ਲਾਭ ਸਿੰਘ ਨਸਰਾਲਾ, ਬਲਵਿੰਦਰ ਸਿੰਘ ਬਿੱਟੂ, ਪਰਮਜੀਤ ਸਿੰਘ, ਮਨੀ ਸਿੰਘ, ਪੰਮਾ ਆਦਿ ਕਿਸਾਨ ਵੀਰ ਹਾਜ਼ਰ ਸਨ |
ਪਿਛਲੀ ਖ਼ਬਰ ਮਾਊਾਟ ਵਿਊ ਕਾਨਸੇਂਟ ਸਕੂਲ ਜਹਾਨਖੇਲਾਂ ਵਿਖੇ ਧਾਰਮਿਕ ਪ੍ਰੀਖਿਆ ਦੇ ਇਨਾਮ ਵੰਡੇ ਅਗਲੀ ਖ਼ਬਰ ਕੱਲਰ ਖ਼ਾਲਸਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।