ਹਰਿਆਣਾ, 17 ਮਈ (ਹਰਮੇਲ ਸਿੰਘ ਖੱਖ)-ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਦਾ ਨਤੀਜਾ ਐਲਾਨਿਆ | ਇਸ ਸੰਬੰਧੀ ਪਿ੍ੰ. ਰੀਟਾ ਸੈਣੀ ਨੇ ਦੱਸਿਆ ਕਿ ਸਾਇੰਸ ਗਰੁੱਪ 'ਚੋਂ ਸਰੂਤੀ ਸਿੱਧੂ ਨੇ 438 ਅੰਕ ਲੈ ਕਿ ਪਹਿਲਾ, ਸੁਮਿਤ ਠਾਕੁਰ ਨੇ 437 ਅੰਕ ਲੈ ਕੇ ਦੂਜਾ ਤੇ ਤੁਸ਼ਾਰ ਨੇ 429 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਕਾਮਰਸ ਗਰੁੱਪ 'ਚ ਨਵਜੋਤ ਕੌਰ ਨੇ 457 ਨੰਬਰ ਪ੍ਰਾਪਤ ਕਰਕੇ ਪਹਿਲਾ, ਮਹਿਕ ਨੇ 456 ਨੰਬਰ ਪ੍ਰਾਪਤ ਕਰਕੇ ਦੂਜਾ ਤੇ ਸੁਖਮਨ ਸਿੰਘ ਨੇ 454 ਨੰਬਰ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਰੀਟਾ ਸੈਣੀ ਨੇ ਇਨ੍ਹਾਂ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਇਹ ਬੱਚੇ ਸਕੂਲ ਦੀ ਆਨ ਸ਼ਾਨ ਹਨ | ਇਹ ਸਭ ਸਕੂਲ ਦੀ ਬਹੁਤ ਵਧੀਆ ਪੜ੍ਹਾਈ ਤੇ ਸਟਾਫ਼ ਦੀ ਮਿਹਨਤ ਸਦਕਾ ਸੰਭਵ ਹੋ ਸਕਿਆ ਹੈ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ | ਇਸ ਮੌਕੇ ਸਕੂਲ ਦੇ ਸਾਬਕਾ ਪਿ੍ੰਸੀਪਲ ਤੇ ਸਲਾਹਕਾਰ ਹਰਜਿੰਦਰ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਵਿਦਿਆਰਥੀ ਸਕੂਲ ਦਾ ਮਾਣ ਹਨ |