26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਈ-ਫਾਰਮੇਸੀ ਦੇ ਵਿਰੋਧ 'ਚ ਦਸੂਹਾ ਦੀਆਂ ਦਵਾਈਆਂ ਦੀਆਂ ਦੁਕਾਨਾਂ 20 ਨੂੰ ਰਹਿਣਗੀਆਂ ਬੰਦ

ਅਜੀਤ ਡੈਸਕ 18-05-2026
ਦਸੂਹਾ, 17 ਮਈ (ਕੌਸ਼ਲ)-ਪੂਰੇ ਦੇਸ਼ ਅੰਦਰ ਈ-ਫਾਰਮੈਸੀ ਦੇ ਵਿਰੋਧ 'ਚ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਤਹਿਤ ਦਸੂਹਾ ਵਿਖੇ ਵੀ ਸਮੂਹ ਦਵਾਈ ਵਿਕੇ੍ਰਤਾਵਾਂ ਵਲੋਂ 20 ਮਈ ਨੂੰ ਇਕ ਦਿਨ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸੰਬੰਧੀ ਪ੍ਰਧਾਨ ਅੰਸ਼ੁਲ ਖਾਨਾ ਨੇ ਦੱਸਿਆ ਕਿ ਈ-ਫਾਰਮੈਸੀ ਕਾਰਨ ਦਵਾਈ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਵਿਰੋਧ 'ਚ ਦੇਸ਼ ਭਰ ਦੇ ਕੈਮਿਸਟ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ | ਉਨ੍ਹਾਂ ਕਿਹਾ ਕਿ 20 ਮਈ ਨੂੰ ਦਸੂਹਾ ਅੰਦਰ ਸਮੂਹ ਮੈਡੀਕਲ ਸਟੋਰ ਬੰਦ ਰੱਖ ਕੇ ਰੋਸ ਪ੍ਰਗਟ ਕੀਤਾ ਜਾਵੇਗਾ | ਪ੍ਰਧਾਨ ਅੰਸ਼ੁਲ ਖਾਨਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪਰੰਪਰਾਗਤ ਦਵਾਈ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਹਿਤਾਂ ਦੀ ਰੱਖਿਆ ਲਈ ਢੁਕਵੇਂ ਕਦਮ ਚੁੱਕੇ ਜਾਣ |
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰ ਵਿਰਦੀ ਨੇ ਵਾਰਡ ਨੰਬਰ 5 ਤੋਂ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ ਅਗਲੀ ਖ਼ਬਰ 'ਆਪ' ਆਗੂ ਸੈਂਡੀ ਦੇ ਗ੍ਰਹਿ ਵਿਖੇ ਸੰਤ ਸੀਚੇਵਾਲ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।