ਦਸੂਹਾ, 17 ਮਈ (ਭੁੱਲਰ)-ਮੈਂਬਰ ਰਾਜ ਸਭਾ ਭਾਰਤ ਸਰਕਾਰ ਸੰਤ ਬਲਵੀਰ ਸਿੰਘ ਸੀਚੇਵਾਲ ਦਾ ਆਮ ਆਦਮੀ ਪਾਰਟੀ ਦੇ ਐਨ. ਆਰ. ਆਈ. ਵਿੰਗ ਆਸਟੇ੍ਰਲੀਆ ਦੇ ਪੀ. ਏ. ਸੀ. ਮੈਂਬਰ ਸੰਦੀਪ ਸਿੰਘ ਸੈਡੀ ਦੇ ਗ੍ਰਹਿ ਪਿੰਡ ਜੰਡੋਰ ਵਿਖੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਮਾਸਟਰ ਇਕਬਾਲ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਅਤੇ ਸਨਮਾਨਿਤ ਕੀਤਾ | ਉਨ੍ਹਾਂ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵਾਤਾਵਰਨ ਦੀ ਰਾਖੀ ਕਰਨ ਅਤੇ ਸਿਹਤਮੰਦ ਵਾਤਾਵਰਨ ਸਿਰਜਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸੰਤ ਬਲਵੀਰ ਸਿੰਘ ਸੀਚੇਵਾਲ ਵਲੋਂ ਪਿਛਲੇ ਢਾਈ ਦਹਾਕੇ ਪਹਿਲਾਂ ਪਿੰਡ ਟੇਰਕਿਆਣਾ ਤੋਂ ਨਿਕਲਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਤਿਹਾਸਿਕ ਪਵਿੱਤਰ ਵੇਈਾ ਦੀ ਪਵਿੱਤਰਤਾ ਲਈ ਜੋ ਉਪਰਾਲੇ ਕੀਤੇ ਹਨ ਬਹੁਤ ਹੀ ਸ਼ਲਾਂਗਾ ਯੋਗ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਬੁੱਢਾ ਨਾਲਾ ਤੋਂ ਇਲਾਵਾ ਪੰਜਾਬ ਦੇ ਹੋਰ ਵੱਖ-ਵੱਖ ਸਥਾਨਾਂ 'ਤੇ ਅਨੇਕਾਂ ਸ਼ਲਾਘਾ ਜੋ ਕਾਰਜ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਕੌਮ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਤੇ ਹਮੇਸ਼ਾ ਮਾਣ ਰਹੇਗਾ | ਇਸ ਮੌਕੇ ਗੁਰਦਿਆਲ ਸਿੰਘ ਜੰਡੋਰ, ਏਕਮ ਜੰਡੋਰ, ਸਾਬੀ ਕਲਾਰ, ਰਿੰਕੂ ਕੁਲਾਰ, ਗੁਰਬਖਸ਼ ਸਿੰਘ ਸੂਬੇਦਾਰ, ਪਰਮਜੀਤ ਸਿੰਘ, ਸੁਖਦੇਵ ਗਿੱਲ, ਹਰਅੰਮਿ੍ਤ ਸਿੰਘ ਜੰਡੋਰ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਖ਼ਸੀਅਤਾਂ ਹਾਜ਼ਰ ਸਨ |