ਹੁਸ਼ਿਆਰਪੁਰ, 17 ਮਈ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਦਾ ਬੀ. ਐਸ. ਸੀ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ (ਪ੍ਰੋ.) ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਉਕਤ ਨਤੀਜੇ 'ਚ ਜਸਕੀਰਤ ਸਿੰਘ ਨੇ 8.54 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਸੰਸਥਾ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਹਰਜੀ ਕੌਰ ਵਿਰਕ ਨੇ 8.21 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਸੰਸਥਾ 'ਚੋਂ ਦੂਜਾ ਅਤੇ ਜਗਵੀਰ ਸਿੰਘ ਨੇ 8.17 ਐਸ. ਜੀ. ਪੀ. ਏ. ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ, ਸਕੱਤਰ ਆਰ. ਐਮ. ਭੱਲਾ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਸਖ਼ਤ ਮਿਹਨਤ ਨਾਲ ਹੀ ਜੀਵਨ ਦੇ ਹਰ ਖੇਤਰ 'ਚ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ | ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |