26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਡਾ. ਐਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਵਲੋਂ ਖਿਡਾਰੀਆਂ ਤੇ ਮਾਪਿਆਂ ਨਾਲ ਮੀਟਿੰਗ

ਅਜੀਤ ਡੈਸਕ 18-05-2026
ਗੜ੍ਹਦੀਵਾਲਾ, 17 ਮਈ (ਚੱਗਰ)-ਪਿ੍ੰਸੀਪਲ ਹੇਮਰਾਜ ਸਪੋਰਟਸ ਐਂਡ ਵੈੱਲਫੇਅਰ ਕਲੱਬ ਡੱਫਰ ਦੇ ਸਹਿਯੋਗ ਸਦਕਾ ਡਾ. ਐਮ. ਐਸ. ਰੰਧਾਵਾ ਸਪੋਰਟਸ ਅਕੈਡਮੀ ਗੜ੍ਹਦੀਵਾਲਾ ਵਲੋਂ ਪਿਛਲੇ ਇਕ ਸਾਲ ਤੋਂ ਜੂਨੀਅਰ ਵਰਗ ਲਈ ਮੁਫ਼ਤ ਟ੍ਰੇਨਿੰਗ ਤੇ ਡਾਈਟ ਦੇ ਕੇ ਖਿਡਾਰੀਆਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਅਕੈਡਮੀ ਦੀ ਰੋਜ਼ਾਨਾ ਕੋਚਿੰਗ ਨੈਸ਼ਨਲ ਲੈਵਲ ਕੋਚ ਮਨਜੀਤ ਸਿੰਘ ਮੰਡ ਕਰ ਰਹੇ ਹਨ | ਇਸ ਤਹਿਤ ਸਪੋਰਟਸ ਅਕੈਡਮੀ ਨੂੰ ਹੋਰ ਬਿਹਤਰ ਬਣਾਉਣ ਲਈ ਖਿਡਾਰੀਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਿਸ਼ੇਸ਼ ਤੌਰ 'ਤੇ ਕਲੱਬ ਦੇ ਅਹੁਦੇਦਾਰਾਂ ਵਲੋਂ ਮੀਟਿੰਗ ਕੀਤੀ ਗਈ, ਜਿਸ ਦੌਰਾਨ ਪਿ੍ੰਸੀਪਲ ਹੇਮਰਾਜ ਸਪੋਰਟਸ ਕਲੱਬ ਦੇ ਪ੍ਰਧਾਨ ਮੈਨੇਜਰ ਫ਼ਕੀਰ ਸਿੰਘ ਸਹੋਤਾ ਦੀ ਰਹਿਨੁਮਾਈ ਹੇਠ ਕਲੱਬ ਵਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦਿੱਤੀਆਂ ਗਈਆਂ | ਇਸ ਮੌਕੇ ਸੰਬੋਧਨ ਕਰਦਿਆਂ ਆਖਿਆ ਕਿ ਇਹ ਅਕੈਡਮੀ ਇਲਾਕੇ ਭਰ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਬਣਾਈ ਗਈ ਹੈ ਤਾਂ ਜੋ ਭਵਿੱਖ 'ਚ ਸਾਡਾ ਇਲਾਕਾ ਪਹਿਲਾ ਵਾਂਗ ਖੇਡਾਂ ਵਿਚ ਮੋਹਰੀ ਬਣ ਸਕੇ | ਇਸ ਮੌਕੇ ਰਾਜਾ ਜਲੋਟਾ ਕੈਨੇਡਾ ਨਿਵਾਸੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਉਨ੍ਹਾਂ ਦੁਆਰਾ ਖਿਡਾਰੀਆਂ ਨੂੰ ਨਕਦ ਰਾਸ਼ੀ ਇਨਾਮ ਵਜੋਂ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ਵਿਚ ਸਪੋਰਟਸ ਅਕੈਡਮੀ ਨਾਲ ਜੁੜ ਕੇ ਹੋਰ ਮਦਦ ਕਰਨ ਦਾ ਐਲਾਨ ਕੀਤਾ | ਇਸ ਮੌਕੇ ਕਲੱਬ ਦੇ ਜਨਰਲ ਸੈਕਟਰੀ ਸਵਿੰਦਰ ਸਿੰਘ ਲਾਖਾ, ਮਨੋਵਿਗਿਆਨੀ ਹਰਜੋਤ ਸਿੰਘ ਸਹੋਤਾ ਪ੍ਰਧਾਨ ਐੱਸ. ਓ. ਡੀ., ਜੁਆਇੰਟ ਸਕੱਤਰ ਕਮਲਜੀਤ ਸਿੰਘ ਮਨੀ, ਇੰਦਰਪਾਲ ਸਿੰਘ, ਨਛੱਤਰ ਸਿੰਘ, ਕਰਮਜੀਤ ਸਿੰਘ ਰਾਜੂ, ਕੁਲਵੰਤ ਸਿੰਘ, ਸੋਢੀ ਰੰਧਾਵਾ, ਮਾਸਟਰ ਯੋਗੀ ਬੇਰਛਾ, ਕਰਤਾਰ ਸਿੰਘ ਕਾਰੀ, ਮਾਸਟਰ ਲਖਵਿੰਦਰ ਸਿੰਘ, ਦਵਿੰਦਰ ਸਿੰਘ ਲਾਲਾ ਦਾਤਾ, ਦਲਜੀਤ ਸਿੰਘ, ਕੈਸ਼ੀਅਰ ਅਮੀਰ ਸਿੰਘ, ਸੁਰਜੀਤ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਅਤੇ ਡੀ.ਜੀ.ਟੀ ਨਾਲ ਮਿਲ ਕੇ ਆਈ. ਟੀ. ਆਈ. ਨਾਲ ਜੁੜੇ ਅਹਿਮ ਮਸਲਿਆਂ ਨੂੰ ਉਠਾਇਆ ਜਾਵੇਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।