26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਅਤੇ ਡੀ.ਜੀ.ਟੀ ਨਾਲ ਮਿਲ ਕੇ ਆਈ. ਟੀ. ਆਈ. ਨਾਲ ਜੁੜੇ ਅਹਿਮ ਮਸਲਿਆਂ ਨੂੰ ਉਠਾਇਆ ਜਾਵੇਗਾ - ਪ੍ਰਧਾਨ ਦਵਿੰਦਰ ਸਿੰਘ

ਅਜੀਤ ਡੈਸਕ 18-05-2026
ਤਲਵਾੜਾ, 17 ਮਈ (ਮਨੀਸ਼ਾ ਮਹਿਤਾ)- ਅੱਜ ਤਲਵਾੜਾ ਵਿਖੇ ਆਪਣੇ ਦੌਰੇ ਦੌਰਾਨ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਨੈਸ਼ਨਲ ਫੈਡਰੇਸ਼ਨ ਦੇ ਪ੍ਰਧਾਨ ਇੰਜ. ਦਵਿੰਦਰ ਸਿੰਘ ਲੁਧਿਆਣਾ ਨੇ ਇੱਕ ਮਹੱਤਵਪੂਰਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਲਦ ਹੀ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਅਤੇ ਡੀ. ਜੀ. ਟੀ. ਨਾਲ ਮਿਲ ਕੇ ਆਈ. ਟੀ. ਆਈਆਂ ਨਾਲ ਜੁੜੇ ਅਹਿਮ ਮੁਸ਼ਕਲਾਂ ਨੂੰ ਉਠਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਪੀ. ਐਮ. ਸੇਤੂ ਪ੍ਰੋਗਰਾਮ ਤਹਿਤ ਜਿਹੜੀਆਂ ਆਈ.ਟੀ.ਆਈਆਂ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਉਸ ਨੂੰ ਹਰ ਹਾਲਤ ਵਿਚ ਰੋਕਿਆ ਜਾਵੇਗਾ ਅਤੇ ਸਰਕਾਰੀ ਟਰੇਨਿੰਗ ਸੰਸਥਾਵਾਂ ਦੀ ਮਜ਼ਬੂਤੀ ਲਈ ਕਦਮ ਚੁੱਕੇ ਜਾਣਗੇ | ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਅਨੁਸਾਰ ਆਈ. ਟੀ. ਆਈਆਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਨਵੇਂ ਯੁੱਗ ਦੇ ਹਿਸਾਬ ਨਾਲ ਨਵੇਂ ਕੋਰਸ ਸ਼ੁਰੂ ਕਰਨ ਲਈ ਜ਼ੋਰ ਦਿੱਤਾ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਆਧੁਨਿਕ ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਮੁੱਖ ਟਰੇਨਿੰਗ ਮਿਲ ਸਕੇ | ਦਵਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਗੈੱਸਟ ਫ਼ੈਕਟਰੀ/ਟਿਊਟਰਾ ਦੇ ਹੱਕਾਂ ਲਈ ਡੀ. ਜੀ. ਟੀ. ਉੱਤੇ ਦਬਾਅ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਦਾ ਹੱਲ ਕੀਤਾ ਜਾ ਸਕੇ | ਉਨ੍ਹਾਂ ਇਹ ਵੀ ਕਿਹਾ ਕਿ ਐਨ. ਸੀ. ਵੀ. ਟੀ. ਐਕਟ ਨੂੰ ਲਾਗੂ ਕਰਵਾਉਣ ਲਈ ਫੈਡਰੇਸ਼ਨ ਵਲੋਂ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਦੇਸ਼ ਭਰ ਦੇ ਸਾਰੇ ਰਾਜਾ ਵਿਚ ਇੱਕ ਸਮਾਨ ਪੇ ਸਕੇਲ ਅਤੇ ਇੱਕ ਸਮਾਨ ਡੈਜਿਗਨੇਸ਼ਨ ਲਾਗੂ ਹੋ ਸਕੇ | ਉਨ੍ਹਾਂ ਦੱਸਿਆ ਕਿ ਬਹੁਤ ਜਲਦੀ ਡਾਇਰੈਕਟਰ ਜਨਰਲ ਟਰੇਨਿੰਗ (ਡੀ.ਜੀ.ਟੀ.) ਨਵੀਂ ਦਿੱਲੀ ਨਾਲ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿਚ ਟਰੇਨਿੰਗ ਦੀ ਬਿਹਤਰੀ, ਸੰਸਥਾਵਾਂ ਦੇ ਅਪਗ੍ਰੇਡੇਸ਼ਨ ਅਤੇ ਮੁਲਾਜ਼ਮਾਂ ਨਾਲ ਸਬੰਧਿਤ ਸਾਰੇ ਮੁੱਦਿਆਂ ਤੇ ਚਰਚਾ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ 'ਵਿਕਸਿਤ ਭਾਰਤ ਮਿਸ਼ਨ 2047'' ਦੇ ਸੁਪਨੇ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਬਹੁਤ ਜ਼ਰੂਰੀ ਹੈ | ਇਸ ਲਈ ਟਰੇਨਿੰਗ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਨੌਜਵਾਨ ਸਵੈ ਰੋਜ਼ਗਾਰ ਅਤੇ ਰੋਜ਼ਗਾਰ ਮੁਖੀ ਖੇਤਰਾਂ ਵਿਚ ਅੱਗੇ ਵੱਧ ਸਕਣ | ਇਸ ਮੌਕੇ ਪਿ੍ੰਸੀਪਲ ਸਰਕਾਰੀ ਆਈ. ਟੀ. ਆਈ. ਤਲਵਾੜਾ ਹਰਵਿੰਦਰ ਸਿੰਘ ਹੈਪੀ, ਪ੍ਰਧਾਨ ਲੋਕਲ ਯੂਨਿਟ ਸ. ਮਨਜੀਤ ਸਿੰਘ ਸੈਣੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਐਮ. ਐੱਸ. ਰੰਧਾਵਾ ਸਪੋਰਟਸ ਅਕੈਡਮੀ ਵਲੋਂ ਖਿਡਾਰੀਆਂ ਤੇ ਮਾਪਿਆਂ ਨਾਲ ਮੀਟਿੰਗ ਅਗਲੀ ਖ਼ਬਰ ਤੋਖ ਸਿੰਘ ਭੱਟੀ ਨੂੰ ਇੰਸਪੈਕਟਰ ਬਣਨ 'ਤੇ ਡੀ. ਜੀ. ਪੀ. ਗੌਰਵ ਯਾਦਵ ਨੇ ਲਗਾਏ ਸਟਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।