ਪੱਸੀ ਕੰਢੀ, 17 ਮਈ (ਜਗਤਾਰ ਸਿੰਘ ਰਜਪਾਲਮਾ)-ਗੜ੍ਹਦੀਵਾਲਾ ਨਜਦੀਕ ਪੈਂਦੇ ਪਿੰਡ ਕਾਲਰਾ ਨਿਵਾਸੀ ਸਬ ਇੰਸਪੈਕਟਰ ਸੰਤੋਖ ਸਿੰਘ ਭੱਟੀ ਵਲੋਂ ਮਹਿਕਮੇ ਅੰਦਰ ਨਿਭਾਈਆਂ ਜਾ ਰਹੀਆਂ ਤਨਦੇਹੀ ਤੇ ਇਮਾਨਦਾਰੀ ਨਾਲ ਸੇਵਾਵਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵਲੋਂ ਤਰੱਕੀ ਦੇ ਕੇ ਇੰਸਪੈਕਟਰ ਬਣਾਏ ਜਾਣ 'ਤੇ ਗੌਰਵ ਯਾਦਵ ਆਈ. ਪੀ. ਐੱਸ. ਡੀ. ਜੀ. ਪੀ. ਪੰਜਾਬ ਚੰਡੀਗੜ੍ਹ ਵਲੋਂ ਸਟਾਰ ਲਗਾਏ ਗਏ | ਇਸ ਮੌਕੇ ਇੰਸਪੈਕਟਰ ਸੰਤੋਖ ਸਿੰਘ ਭੱਟੀ ਨੇ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵਿਭਾਗ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ ਇਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਵਾਂਗਾ | ਸੰਤੋਖ ਸਿੰਘ ਭੱਟੀ ਦੇ ਇੰਸਪੈਕਟਰ ਬਣਨ ਨਾਲ ਪਿੰਡ ਕਾਲਰਾ 'ਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਇਲਾਕੇ ਦੇ ਲੋਕਾਂ ਵਲੋਂ ਪਰਿਵਾਰ ਨਾਲ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ |