26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਕੌਂਸਲ 'ਚ ਨਵੇਂ ਚਿਹਰੇ ਤੇ ਨਵੀਂ ਸੋਚ ਵਾਲੇ ਉਮੀਦਵਾਰ ਜਿੱਤਣਗੇ-ਕਲੇਰ, ਗਰੇਵਾਲ, ਮੱਲ੍ਹਾ

ਅਜੀਤ ਡੈਸਕ 18-05-2026
ਜਗਰਾਉਂ, 17 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਸਰਗਰਮੀਆਂ 'ਚ ਤੇਜ਼ੀ ਲਿਆਂਦੀ ਜਾ ਰਹੀ ਹੈ | ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਉਂ ਵਿਖੇ ਹਲਕਾ ਇੰਚਾਰਜ ਐੱਸ. ਆਰ. ਕਲੇਰ ਦੀ ਅਗਵਾਈ ਹੇਠ 23 ਵਾਰਡਾਂ ਤੋਂ ਨਗਰ ਕੌਂਸਲ ਜਗਰਾਉਂ ਦੀ ਚੋਣ ਲੜ ਰਹੇ ਸਾਰੇ ਉਮੀਦਵਾਰਾਂ ਨਾਲ ਅਹਿਮ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਆਉਣ ਵਾਲੀਆਂ ਚੋਣਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੌਕੇ ਸਾਰੇ ਉਮੀਦਵਾਰਾਂ ਤੇ ਵਰਕਰਾਂ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਭਰਦੇ ਹੋਏ ਇਕਜੁੱਟ ਹੋ ਕੇ ਚੋਣ ਮੈਦਾਨ 'ਚ ਉੱਤਰਨ ਦਾ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਐੱਸ. ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਕਿਹਾ ਕਿ ਲੋਕਾਂ ਦਾ ਪਿਆਰ, ਵਰਕਰਾਂ ਦੀ ਮਿਹਨਤ ਅਤੇ ਪਾਰਟੀ ਦੀ ਮਜ਼ਬੂਤੀ ਨਾਲ ਜਿੱਤ ਯਕੀਨੀ ਬਣਾਈ ਜਾਵੇਗੀ | ਇਸ ਮੌਕੇ ਵਾਰਡ ਨੰਬਰ 1 ਤੋਂ ਉਮੀਦਵਾਰ ਬੀਬੀ ਗੁਰਦੀਪ ਕੌਰ ਪਤਨੀ ਜਸਵੀਰ ਸਿੰਘ, ਵਾਰਡ ਨੰਬਰ 2 ਤੋਂ ਤਜਿੰਦਰ ਸਿੰਘ ਜੱਸਲ, ਵਾਰਡ ਨੰਬਰ 3 ਤੋਂ ਬੀਬੀ ਗੁਰਪ੍ਰੀਤ ਕੌਰ ਪਤਨੀ ਚਰਨਜੀਤ ਸਿੰਘ ਚੀਨੂ, ਵਾਰਡ ਨੰਬਰ 4 ਤੋਂ ਦਵਿੰਦਰਜੀਤ ਸਿੰਘ ਸਿੱਧੂ, ਵਾਰਡ ਨੰਬਰ 5 ਤੋਂ ਬੀਬੀ ਛਿੰਦਰਪਾਲ ਕੌਰ ਸਰਾਂ, ਵਾਰਡ ਨੰਬਰ 6 ਤੋਂ ਡਾ: ਅਮਰਜੀਤ ਸਿੰਘ, ਵਾਰਡ ਨੰਬਰ 7 ਤੋਂ ਬੀਬੀ ਹਰਪ੍ਰੀਤ ਕੌਰ ਪਤਨੀ ਕਮਲਦੀਪ ਸਿੰਘ, ਵਾਰਡ ਨੰਬਰ 8 ਤੋਂ ਸ਼ੰਕਰ, ਵਾਰਡ ਨੰਬਰ 9 ਤੋਂ ਬੀਬੀ ਨਰਿੰਦਰਜੀਤ ਕੌਰ ਪਤਨੀ ਸਤਨਾਮ ਸਿੰਘ, ਵਾਰਡ ਨੰਬਰ 10 ਤੋਂ ਸਰਬਜੀਤ ਸਿੰਘ ਗਰਚਾ, ਵਾਰਡ ਨੰਬਰ 11 ਤੋਂ ਜਿੰਦਰ ਸਿੰਘ ਭੰਮਰਾ, ਵਾਰਡ ਨੰਬਰ 12 ਧਰਮ ਸਿੰਘ, ਵਾਰਡ ਨੰਬਰ 13 ਤੋਂ ਬੀਬੀ ਚਰਨਜੀਤ ਕੌਰ ਪਤਨੀ ਸ: ਸੁਰਿੰਦਰਪਾਲ ਸਿੰਘ, ਵਾਰਡ ਨੰਬਰ 14 ਤੋਂ ਧਰਮਿੰਦਰ ਸਿੰਘ ਆਸ਼ਾ, ਵਾਰਡ ਨੰਬਰ 15 ਤੋਂ ਬੀਬੀ ਕੁਲਵੰਤ ਕੌਰ ਪਤਨੀ ਅਵੀਨਾਸ਼ ਸਿੰਘ, ਵਾਰਡ ਨੰਬਰ 16 ਤੋਂ ਵਿਕਰਮ ਕੁਮਾਰ ਵਿੱਕੀ, ਵਾਰਡ ਨੰਬਰ 17 ਤੋਂ ਬੀਬੀ ਪਰਦੀਪ ਕੌਰ ਢਿੱਲੋਂ ਪਤਨੀ ਜਸਪ੍ਰੀਤ ਸਿੰਘ ਜੱਸੀ, ਵਾਰਡ ਨੰਬਰ 18 ਤੋਂ ਅਸ਼ੋਕ ਕੁਮਾਰ, ਵਾਰਡ ਨੰਬਰ 19 ਤੋਂ ਲਲਤਾ ਪਤਨੀ ਲੇਖ ਰਾਜ, ਵਾਰਡ ਨੰਬਰ 20 ਤੋਂ ਹਨੀ ਕੁਮਾਰ, ਵਾਰਡ ਨੰਬਰ 21 ਤੋਂ ਬੀਬੀ ਹਰਜੀਤ ਕੌਰ ਪਤਨੀ ਮਨਜੀਤ ਸਿੰਘ ਫੌਜੀ, ਵਾਰਡ ਨੰਬਰ 22 ਤੋਂ ਬੀਬੀ ਹਰਪਾਲ ਕੌਰ ਪੁੱਤਰੀ ਗੁਰਦੀਪ ਸਿੰਘ, ਵਾਰਡ ਨੰਬਰ 23 ਤੋਂ ਬੀਬੀ ਸੁਖਦੀਪ ਕੌਰ ਪਤਨੀ ਸ. ਅਵਤਾਰ ਸਿੰਘ ਬਿੱਲਾ ਪੱਲੇਦਾਰ ਯੂਨੀਅਨ ਸੂਬਾ ਪ੍ਰਧਾਨ ਹਾਜ਼ਰ ਸਨ | ਇਸ ਮੌਕੇ ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬੌਬੀ, ਸੀਨੀਅਰ ਅਕਾਲੀ ਆਗੂ ਜਤਿੰਦਰ ਸਿੰਘ ਗਰੇਵਾਲ, ਸੀਨੀਅਰ ਯੂਥ ਆਗੂ ਸੰਦੀਪ ਸਿੰਘ ਮੱਲ੍ਹਾ, ਪ੍ਰਧਾਨ ਰੇਸ਼ਮ ਸਿੰਘ ਮਾਣੂੰਕੇ, ਪ੍ਰਧਾਨ ਪਰਮਿੰਦਰ ਸਿੰਘ ਕੰਬੋ ਹਠੂਰ, ਅਰਸ਼ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਤੋਖ ਸਿੰਘ ਭੱਟੀ ਨੂੰ ਇੰਸਪੈਕਟਰ ਬਣਨ 'ਤੇ ਡੀ. ਜੀ. ਪੀ. ਗੌਰਵ ਯਾਦਵ ਨੇ ਲਗਾਏ ਸਟਾਰ ਅਗਲੀ ਖ਼ਬਰ ਵਾਰਡ ਨੰਬਰ-9 ਰਾਏਕੋਟ ਤੋਂ 'ਆਪ' ਉਮੀਦਵਾਰ ਅਮਨਜੋਤ ਕੌਰ ਕਹਿਲ ਵਲੋਂ ਵਿਕਾਸ ਦੇ ਮੁੱਦੇ 'ਤੇ ਚੋਣ ਲੜਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।