25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੱਬੇਵਾਲ 'ਚ ਖ਼ਾਲਸਾ ਕਾਲਜ ਮਾਹਿਲਪੁਰ ਦੇ ਦਾਖ਼ਲਾ ਕੇਂਦਰ ਦਾ ਉਦਘਾਟਨ

ਅਜੀਤ ਡੈਸਕ 18-05-2026
ਚੱਬੇਵਾਲ, 17 ਮਈ (ਰਾਜੀਵ ਭਾਰਦਵਾਜ)-ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਮਾਹਿਲਪੁਰ ਵਲੋਂ ਨਵੇਂ ਸੈਸ਼ਨ 2026-27 ਵਿਚ ਦਾਖ਼ਲੇ ਸੰਬੰਧੀ ਖੇਤਰ ਦੇ ਕਸਬਾ ਚੱਬੇਵਾਲ ਦੀ ਸੰਤ ਮਾਰਕੀਟ 'ਚ ਵਿਦਿਆਰਥੀਆਂ ਦੀ ਕਰੀਅਰ ਸੇਧ ਤੇ ਕਾਉਂਸਲਿੰਗ ਦੀ ਸਹੂਲਤ ਲਈ ਵਿਸ਼ੇਸ਼ ਦਾਖ਼ਲਾ ਕੇਂਦਰ ਖੋਲਿ੍ਹਆ ਗਿਆ | ਦਾਖ਼ਲਾ ਕੇਂਦਰ ਦਾ ਉਦਘਾਟਨ ਸਮਾਜ ਸੇਵੀ ਡਾ. ਸੰਦੀਪ ਖਰਬੰਦਾ ਵਲੋਂ ਪਿ੍ੰਸੀਪਲ ਡਾ. ਪਰਵਿੰਦਰ ਸਿੰਘ ਤੇ ਇਲਾਕੇ ਦੀਆਂ ਹੋਰ ਸ਼ਖ਼ਸੀਅਤਾਂ ਦੀ ਹਾਜ਼ਰੀ ਵਿਚ ਕੀਤਾ | ਇਸ ਮੌਕੇ ਪਿ੍ੰਸੀਪਲ ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਦਾਖ਼ਲਾ ਕੇਂਦਰ ਵਿਦਿਆਰਥੀਆਂ ਨੂੰ ਕਰੀਅਰ ਸੇਧ ਅਤੇ ਕਾਉਂਸਲਿੰਗ ਸੰਬੰਧੀ ਵੱਡਾ ਸਹਾਇਕ ਹੋਵੇਗਾ | ਇਸ ਮੌਕੇ ਡਾ. ਸੰਦੀਪ ਖਰਬੰਦਾ ਨੇ ਆਪਣੇ ਸੰਬੋਧਨ 'ਚ ਸੰਸਥਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ | ਸਾਬਕਾ ਪ੍ਰੋ. ਰਮੇਸ਼ ਦੱਤ ਨੇ ਕਾਲਜ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਡਾ. ਖੜਕ ਸਿੰਘ, ਰਾਜ ਕੁਮਾਰ ਪਠਾਣੀਆਂ, ਡਾ. ਸੰਜੀਵ ਕੁਮਾਰ, ਸ਼ਰਦ ਮੋਹਨ, ਨਵਨੀਤ ਕੁਮਾਰ, ਅਮਨਦੀਪ ਝੂਟੀ, ਰਮੇਸ਼ ਦੱਤ, ਨਿਤਿਨ ਹਾਂਡਾ, ਡਾ. ਵਰਿੰਦਰ ਆਜ਼ਾਦ , ਡਾ. ਜੇ. ਬੀ. ਸੇਖੋਂ, ਡਾ. ਰਾਕੇਸ਼ ਕੁਮਾਰ, ਡਾ. ਕੋਮਲ ਬੱਧਣ, ਪ੍ਰੋ. ਰੋਹਿਤ ਪੁਰੀ, ਡਾ. ਪ੍ਰਭਜੋਤ ਕੌਰ, ਪ੍ਰੋ ਕੰਚਨ, ਅਨਿਲ ਜੰਡੋਲੀ, ਹਰਜਿੰਦਰ ਸਿੰਘ, ਅੰਮਿ੍ਤਪਾਲ ਸਿੰਘ ਆਦਿ ਸਮੇਤ ਇਲਾਕੇ ਦੇ ਵਿਦਿਆਰਥੀ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਰਿੰਦਾ ਓਹਰੀ ਨੇ 12ਵੀਂ ਦੇ ਨਤੀਜੇ 'ਚ 98.2 ਫ਼ੀਸਦੀ ਅੰਕਾਂ ਨਾਲ ਜ਼ਿਲ੍ਹੇ 'ਚ... ਅਗਲੀ ਖ਼ਬਰ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।