ਹਰਿਆਣਾ, 17 ਮਈ (ਹਰਮੇਲ ਸਿੰਘ ਖੱਖ)-ਪੰਜਾਬ ਸਰਕਾਰ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਵਲੋਂ ਬਲਾਕ ਭੰੂਗਾ ਅਧੀਨ ਏ. ਏ. ਕੇ. ਢੋਲਵਾਹਾ, ਜਨੌੜੀ ਤੇ ਨੌਸ਼ਹਿਰਾ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ | ਇਸ ਮੌਕੇ ਡਾ. ਸੁਦੇਸ਼ ਰਾਜਨ ਨੇ ਸਮੂਹ ਸਟਾਫ਼ ਦੇ ਇਕ ਟੀਮ ਵਜੋਂ ਮਿਲ ਕੇ ਕੰਮਕਾਜ ਕਰਨ ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਹਦਾਇਤ ਕੀਤੀ ਕਿ ਘੱਟ ਰਹੇ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਦੇ ਟੀਕਾਕਰਨ ਨੂੰ ਜਲਦ ਪੂਰਾ ਕੀਤਾ ਜਾਵੇ ਅਤੇ ਯੂ ਬਿਨ ਪੋਰਟਲ 'ਤੇ ਐਂਟਰੀਆਂ ਕੀਤੀਆਂ ਜਾਣ | ਹੈਲਥ ਵੈਲਨਸ ਸੈਂਟਰਾਂ ਤੇ ਸੀ. ਐੱਚ. ਓ. ਦੁਆਰਾ ਬੀ. ਪੀ. ਤੇ ਸ਼ੂਗਰ ਦੇ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਬਣਦੀ ਮੈਡੀਸਨ ਦਿੱਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ 'ਤੇ ਜ਼ੋਰ ਦਿੰਦੇ ਹੋਏ ਸਮੂਹ ਸਟਾਫ਼ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ | ਇਸ ਮੌਕੇ ਜਸਤਿੰਦਰ ਸਿੰਘ ਬੀ. ਬੀ. ਈ., ਸੀ. ਐਚ. ਓ. ਜੋਸ਼ੀਨ ਸ਼ਰਮਾ, ਮ. ਪ. ਹ. ਵ. ਸੁਰਜੀਤ ਕੌਰ, ਵੰਦਨਾ, ਜਸਵਿੰਦਰ ਕੌਰ, ਕਰਮਜੀਤ ਸਿੰਘ, ਜਤਿੰਦਰ ਕੁਮਾਰ ਲਖਵੀਰ ਸਿੰਘ ਅਤੇ ਆਸ਼ਾ ਵਰਕਰ ਤੇ ਹੋਰ ਹਾਜ਼ਰ ਸਨ |