26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਵਿਧਾਇਕ ਰਾਜਾ ਗਿੱਲ 'ਆਪ' ਦੇ ਐਲਾਨੇ 11 ਉਮੀਦਵਾਰਾਂ ਸਮੇਤ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

ਅਜੀਤ ਡੈਸਕ 18-05-2026
ਗੜ੍ਹਦੀਵਾਲਾ, 17 ਮਈ (ਚੱਗਰ)-26 ਮਈ ਨੂੰ ਪੈਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਸੰਬੰਧੀ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਆਮ ਆਦਮੀ ਪਾਰਟੀ ਨੇ 11 ਦੇ 11 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ | ਇਸ ਮੌਕੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਵਾਰਡ ਨੰਬਰ-1 'ਚ ਪ੍ਰੀਤਮਾ ਗੁਪਤਾ, ਵਾਰਡ ਨੰਬਰ-2 'ਚ ਦਿਸ਼ਾਂਤ ਬਹਿਲ, ਵਾਰਡ ਨੰਬਰ-3 ਵਿਚ ਰਮਾ ਰਾਣੀ, ਵਾਰਡ ਨੰਬਰ-4 'ਚ ਅਮਨਦੀਪ ਬੱਗਾ, ਵਾਰਡ ਨੰਬਰ-5 'ਚ ਮੋਨਿਕਾ ਉੱਪਲ, ਵਾਰਡ ਨੰਬਰ-6 'ਚ ਸੋਨਿਕਾ ਕੌਂਡਲ, ਵਾਰਡ ਨੰਬਰ-7 'ਚ ਮੋਨਿਕਾ ਗੁਪਤਾ, ਵਾਰਡ ਨੰਬਰ-8 'ਚ ਜਤਿੰਦਰ ਕੁਮਾਰ, ਵਾਰ ਨੰਬਰ-9 'ਚ ਪਰਮਜੀਤ ਕੌਰ, ਵਾਰਡ ਨੰਬਰ 10 'ਚ ਸੁਰਿੰਦਰਪਾਲ ਤੇ ਵਾਰਡ ਨੰਬਰ 11 'ਚ ਸ਼ੈਂਕੀ ਕਲਿਆਣ 'ਆਪ' ਦੇ ਉਮੀਦਵਾਰ ਹੋਣਗੇ | ਇਸ ਤੋਂ ਪਹਿਲਾਂ ਵਿਧਾਇਕ ਰਾਜਾ ਗਿੱਲ ਨੇ ਸਾਰੇ ਹੀ ਉਮੀਦਵਾਰਾਂ ਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਨਾਲ ਲੈ ਕੇ ਸ਼ਹਿਰ ਵਿਚ ਸਥਿਤ ਗੁਰਦੁਆਰਾ ਸਿੰਘ ਸਭਾ, ਦੇਵੀ ਮੰਦਰ ਅਤੇ ਭਗਵਾਨ ਵਾਲਮੀਕਿ ਮੰਦਰ ਵਿਖੇ ਨਤਮਸਤਕ ਹੋ ਕੇ ਉਥੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਗੜ੍ਹਦੀਵਾਲਾ ਸ਼ਹਿਰ ਦੇ ਸੂਝਵਾਨ ਲੋਕ ਨਗਰ ਕੌਂਸਲ ਵੋਟਾਂ 'ਚ 'ਆਪ' ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਕਿ ਸਾਰੇ ਹੀ ਉਮੀਦਵਾਰ 15 ਮਈ ਨੂੰ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ | ਇਸ ਮੌਕੇ 'ਆਪ' ਆਗੂ ਸ਼ੁਭਮ ਸਹੋਤਾ, ਵਿਧਾਇਕ ਰਾਜਾ ਗਿੱਲ ਦੀ ਧਰਮ ਪਤਨੀ ਰਮਨਦੀਪ ਕੌਰ, ਸੰਦੇਸ਼ ਕੁਮਾਰ ਟੋਨੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਮਿੰਟੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੜ੍ਹਸ਼ੰਕਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਸਪਾ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ-ਕਰੀਮਪੁਰੀ ਅਗਲੀ ਖ਼ਬਰ ਡੀ. ਏ. ਵੀ. ਕਾਲਜੀਏਟ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।