26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਗੜ੍ਹਸ਼ੰਕਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਬਸਪਾ ਉਮੀਦਵਾਰਾਂ ਨੂੰ ਜਿਤਾਉਣਾ ਜ਼ਰੂਰੀ-ਕਰੀਮਪੁਰੀ

ਅਜੀਤ ਡੈਸਕ 18-05-2026
ਗੜ੍ਹਸ਼ੰਕਰ, 17 ਮਈ (ਧਾਲੀਵਾਲ)-ਬਹੁਜਨ ਸਮਾਜ ਪਾਰਟੀ ਵਲੋਂ ਗੜ੍ਹਸ਼ੰਕਰ ਵਿਖੇ ਅਹਿਮ ਮੀਟਿੰਗ ਦੌਰਾਨ ਨਗਰ ਕੌਂਸਲ ਗੜ੍ਹਸ਼ੰਕਰ ਦੀਆਂ ਚੋਣਾਂ ਲਈ ਵੱਖ-ਵੱਖ ਵਾਰਡਾਂ ਦੇ ਅਧਿਕਾਰਤ ਉਮੀਦਵਾਰਾਂ ਨੂੰ ਪਾਰਟੀ ਦੀਆਂ ਟਿਕਟਾਂ ਸੌਂਪੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਉਮੀਦਵਾਰਾਂ ਨੂੰ ਥਾਪੜਾ ਦਿੰਦਿਆਂ ਚੋਣ ਮੈਦਾਨ 'ਚ ਪੂਰੀ ਤਾਕਤ ਨਾਲ ਡਟ ਜਾਣ ਦਾ ਸੱਦਾ ਦਿੱਤਾ | ਉਨ੍ਹਾਂ ਸ਼ਹਿਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੇ ਸਰਬਪੱਖੀ ਵਿਕਾਸ ਤੇ ਸੁਧਾਰ ਲਈ ਬਸਪਾ ਉਮੀਦਵਾਰਾਂ ਸਮਰਥਨ ਦੇ ਕੇ ਜਿਤਾਉਣ | ਉਨ੍ਹਾਂ ਗੜ੍ਹਸ਼ੰਕਰ ਸ਼ਹਿਰ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ | ਉਨ੍ਹਾਂ ਵਾਅਦਾ ਕੀਤਾ ਕਿ ਨਗਰ ਕੌਂਸਲ 'ਚ ਬਸਪਾ ਦਾ ਬੋਰਡ ਬਣਨ 'ਤੇ ਪੰਜਾਬ ਸੰਭਾਲੋ ਮੁਹਿੰਮ ਦੇ ਏਜੰਡੇ ਤਹਿਤ ਗੜ੍ਹਸ਼ੰਕਰ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਤੇ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦਿੱਤਾ ਜਾਵੇਗਾ | ਇਸ ਮੌਕੇ ਪਾਰਟੀ ਆਗੂ ਪਿ੍ੰਸੀਪਲ ਸੋਹਣ ਸਿੰਘ ਸੂੰਨੀ, ਬਖਸ਼ੀਸ਼ ਭੀਮ, ਅਸ਼ੋਕ ਬਡੇਸਰੋਂ, ਮਾ. ਮਲਕੀਤ ਸੂੰਨੀ, ਚਰਨਜੀਤ ਮਜਾਰਾ ਡੀਂਗਰੀਆਂ, ਸੁਰਿੰਦਰ ਸ਼ਿੰਦਾ ਗੜ੍ਹਸ਼ੰਕਰ, ਕਸ਼ਮੀਰ ਸਿੰਘ ਸਰਪੰਚ ਭੰਮੀਆਂ, ਚਮਨ ਸਿੰਘ ਗੜ੍ਹਸ਼ੰਕਰ, ਹਰਦੇਵ ਕੁਮਾਰ ਗੁਲਮਰਗ ਤੇ ਹੋਰ ਆਗੂ ਹਾਜ਼ਰ ਹੋਏ |
ਪਿਛਲੀ ਖ਼ਬਰ ਖੈਰੜ-ਅੱਛਰਵਾਲ ਦੇ ਸਰਕਾਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਵਿਧਾਇਕ ਰਾਜਾ ਗਿੱਲ 'ਆਪ' ਦੇ ਐਲਾਨੇ 11 ਉਮੀਦਵਾਰਾਂ ਸਮੇਤ ਧਾਰਮਿਕ ਸਥਾਨਾਂ 'ਤੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।