ਕੋਟਫਤੂਹੀ, 17 ਮਈ (ਅਟਵਾਲ)-ਖੈਰੜ-ਅੱਛਰਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸੰਬੰਧੀ ਦਿੰਦਿਆਂ ਸਕੂਲ ਪਿ੍ੰਸੀਪਲ ਪਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਵਰਿੰਦਰ ਕÏਰ ਨੇ 478 (95.6 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਬਲਾਕ ਕੋਟਫ਼ਤੂਹੀ ਵਿਚੋਂ ਪਹਿਲਾਂ, ਰਣਵੀਰ ਸਿੰਘ ਨੇ 441 (88.2 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਸਕੂਲ 'ਚੋਂ ਦੂਜਾ ਤੇ ਰੇਨੂ ਰਾਣੀ ਨੇ 439 (87.8 ਪ੍ਰਤੀਸ਼ਤ) ਅੰਕ ਪ੍ਰਾਪਤ ਕਰ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਬਾਰ੍ਹਵੀਂ ਜਮਾਤ ਦੇ ਬਾਕੀ ਸਾਰੇ ਵਿਦਿਆਰਥੀ ਵੀ ਚੰਗੇ ਅੰਕਾਂ ਨਾਲ ਪਾਸ ਹੋਏ | ਇਸ ਦੇ ਨਾਲ ਹੀ ਦਸਵੀਂ ਜਮਾਤ ਦਾ ਨਤੀਜਾ ਵੀ ਸ਼ਾਨਦਾਰ ਰਿਹਾ | ਇਸ ਮÏਕੇ ਰਘਵੀਰ ਸਿੰਘ,ਜਮਾਤ ਇੰਚਾਰਜ ਬਰਿੰਦਰ ਕÏਰ, ਮੋਨਿਕਾ ਰਾਣੀ, ਸ਼੍ਰੀਮਤੀ ਸੁਖਵਿੰਦਰ ਕÏਰ, ਰਾਜਵਿੰਦਰ ਕÏਰ, ਸੁਖਵਿੰਦਰ ਕÏਰ ਸਾਇੰਸ ਮਿਸਟੈੱ੍ਰਸ, ਅਸ਼ਵਨੀ ਕੁਮਾਰ, ਰਜਨੀਸ਼ ਬੈਂਸ, ਰਮਨਦੀਪ, ਤਮੰਨਾ, ਗੁਰਮੀਤ ਸਿੰਘ, ਸੁਰਜੀਤ ਕÏਰ, ਲਖਵੀਰ ਸਿੰਘ ਆਦਿ ਹਾਜ਼ਰ ਸਨ |