ਪੱਲੀ ਝਿੱਕੀ, 17 ਮਈ (ਕੁਲਦੀਪ ਸਿੰਘ ਪਾਬਲਾ)-ਲੱਖਦਾਤਾ ਪੀਰਾਂ ਦੇ ਅਸਥਾਨ ਪਿੰਡ ਕੋਟਪੱਤੀ ਵਿਖੇ ਜੋੜ ਮੇਲਾ 28 ਤੇ 29 ਮਈ ਨੂੰ ਲੱਖ ਦਾਤਾ ਪੀਰ ਦੀ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪਿੰਡ ਕੋਟਪਤੀ ਤੋਂ ਭੀਣ ਨੂੰ ਜਾਂਦੀ ਸੜਕ ਦੇ ਨਜ਼ਦੀਕ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਐਨ. ਆਰ. ਆਈ ਤੀਰਥ ਸਿੰਘ ਦਿਆਲ ਨੇ ਦੱਸਿਆ ਕਿ ਇਸ ਸਾਲਾਨਾ ਜੋੜ ਮੇਲੇ ਦੀ ਸ਼ੁਰੂਆਤ 28 ਮਈ ਨੂੰ ਚਾਦਰ ਅਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਕੀਤੀ ਜਾਵੇਗੀ ਤੇ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ | ਇਸ ਦੌਰਾਨ ਸ਼ਾਮ ਨੂੰ ਸੋਨੂੰ ਤੇ ਪ੍ਰੇਮ ਦੀ ਪਾਰਟੀ ਵਲੋਂ ਕਵਾਲੀਆਂ ਅਤੇ ਨਕਲਾਂ, ਜੀਆ ਖਾਨ ਦੀ ਪਾਰਟੀ ਪ੍ਰੋਗਰਾਮ ਪੇਸ਼ ਕਰੇਗੀ | ਇਸ ਦੌਰਾਨ 29 ਮਈ ਨੂੰ ਸਵੇਰੇ 11 ਵਜੇ ਤੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਜਿਸ ਵਿਚ ਗਾਇਕ ਸੋਨੀ ਸਰੋਆ, ਗੁਰਨਾਮ ਬੰਗਾ, ਧਰਮਵੀਰ ਸ਼ੌਂਕੀ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਪੇਸ਼ ਕਰਨਗੇ | ਬਾਅਦ ਦੁਪਹਿਰ ਮਸ਼ਹੂਰ ਗਾਇਕ ਸੁੱਚਾ ਰੰਗੀਲਾ ਮਨਦੀਪ ਮੈਂਡੀ ਦੀ ਪਾਰਟੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਤੇ ਇਸ ਸਾਲਾਨਾ ਜੋੜ ਮੇਲੇ ਵਿਚ ਪੀਰਾਂ ਦੇ ਅਸਥਾਨ 'ਤੇ ਬਾਬਾ ਦਰਸ਼ਨ ਸਿੰਘ ਪੱਲੀ ਝਿੱਕੀ ਵਾਲੇ, ਬਾਬਾ ਸੋਹਣ ਸਿੰਘ ਦੇਨੋਵਾਲ ਕਲਾਂ ਵਾਲੇ, ਬਾਬਾ ਮਦਨ ਸ਼ਾਹ ਭੀਣ ਵਾਲੇ ਅਤੇ ਚੈਚਲ ਰਾਮ ਪੱਲੀ ਝਿੱਕੀ ਵਾਲੇ ਆਪਣੀ ਹਾਜ਼ਰੀ ਭਰਨਗੇ | ਇਸ ਦੌਰਾਨ ਸਟੇਜ ਦੀ ਸੇਵਾ ਐਂਕਰ ਰਾਮ ਸਿੰਘ ਪੱਲੀ ਝਿੱਕੀ ਤੇ ਮਨਜੀਤ ਸਿੰਘ ਲੱਲੀਆਂ ਨਿਭਾਉਣਗੇ | ਇਸ ਦੌਰਾਨ ਤੀਰਥ ਸਿੰਘ ਦਿਆਲ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਟੈਂਟ ਦੀ ਸੇਵਾ ਨਿਊ ਜਨਤਾ ਟੈਟ ਵਾਲੇ, ਦਾਰਾ ਸਾਊਾਡ ਬੰਗਾਂ ਵਾਲੇ, ਹਲਵਾਈ ਦੀ ਸੇਵਾ ਚਮਨ ਲਾਲ ਕੋਟ ਪੱਤੀ ਤੇ ਲਾਈਵ ਨਾਈਨ ਐਕਸ ਪੰਜਾਬ ਵਾਲੇ ਕਰਨਗੇ |