ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ 'ਚ ਪਿੰਡ ਬੈਂਸ ਵਿਖੇ ਭਾਰਤੀ ਜਨਤਾ ਪਾਰਟੀ ਦਾ ਪੁਤਲਾ ਫੂਕਿਆ | ਬੀਤੇ ਕੱਲ੍ਹ ਚੰਡੀਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਗਵਰਨਰ ਭਵਨ ਵੱਲ੍ਹ ਮਾਰਚ ਕਰਨ ਗਏ ਕਿਸਾਨ ਲੀਡਰਾਂ, ਵਰਕਰਾਂ, ਔਰਤਾਂ ਤੇ ਹਜ਼ਾਰਾਂ ਕਿਸਾਨਾਂ ਨੂੰ ਵੱਡੇ-ਵੱਡੇ ਬੈਰੀਕੇਡ ਲਾ ਕੇ ਰੋਕਣ ਦੀ ਕੋਸਿਸ਼ ਕੀਤੀ, ਬਹੁਤ ਸਾਰੇ ਕਿਸਾਨ ਬੈਰੀਕੇਡ ਤੋੜ ਕੇ ਲੰਘ ਰਹੇ ਸੀ, ਉਨ੍ਹਾਂ 'ਤੇ ਲਾਠੀਆਂ ਵਰਾਈਆਂ ਗਈਆਂ, ਪਾਣੀ ਦੀਆਂ ਬੁਛਾੜਾ ਤੇ ਅੱਥਰੂ ਗੈਸ ਦੇ ਗੋਲੇ ਸਿੱਟੇ ਗਏ, ਜਿਹਦੇ ਨਾਲ ਕਿਸਾਨ ਲੀਡਰ ਤੇ ਹੋਰ ਵੱਡੀ ਗਿਣਤੀ 'ਚ ਕਿਸਾਨ ਜ਼ਖ਼ਮੀ ਹੋ ਗਏ | ਭਾਰਤੀ ਜਨਤਾ ਪਾਰਟੀ ਮੁਰਦਾਬਾਦ, ਪੰਜਾਬ ਦਾ ਗਵਰਨਰ ਮੁਰਦਾਬਾਦ ਦੇ ਨਾਅਰੇ ਲੱਗੇ | ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਨਿਰਮਲ ਸਿੰਘ ਮੱਲਪੁਰ ਅੜਕਾਂ, ਲਾਲ ਸਿੰਘ ਬੈਂਸ, ਸੁੱਚਾ ਸਿੰਘ ਬੈਂਸ, ਪਰਮਜੀਤ ਕੌਰ, ਗੁਰਬਖ਼ਸ਼ ਕੌਰ, ਬਲਜੀਤ ਕੌਰ, ਜਗੀਰਾ ਅਤੇ ਹੋਰ ਹਾਜ਼ਰ ਸਨ |