ਮਾਹਿਲਪੁਰ, 18 ਮਈ (ਰਜਿੰਦਰ ਸਿੰਘ)-ਚੋਣਾਂ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਵਲੋਂ ਤੇਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਅਤੇ ਮਹਿੰਗਾਈ ਦੇ ਵਿਰੋਧ 'ਚ ਆਰ. ਐਮ. ਪੀ. ਆਈ. ਅਤੇ ਸੀ. ਪੀ. ਆਈ. ਐੱਮ. ਐੱਲ. ਲਿਵਰੇਸ਼ਨ ਦੇ ਵਰਕਰਾਂ ਨੇ ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਸੋਹਣ ਸਿੰਘ ਭੂੰਨੋ ਤੇ ਸ਼ੇਰ ਜੰਗ ਬਹਾਦਰ ਸਿੰਘ ਦੀ ਅਗਵਾਈ 'ਚ ਮਾਹਿਲਪੁਰ ਕਚਹਿਰੀਆਂ ਵਿਖੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ | ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਮਿਹਨਤਕਸ਼ ਲੋਕਾਂ ਦਾ ਮਹਿੰਗਾਈ ਨਾਲ ਕਚੁੰਬਰ ਕੱਢ ਰਹੀ ਹੈ ਜਿਸ ਨਾਲ ਉਨ੍ਹਾਂ ਦਾ ਜੀਵਨ ਦੁਰਵਰ ਹੋ ਰਿਹਾ ਹੈ | ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਤੇ ਢਾਹੇ ਤਸ਼ੱਦਦ ਦੀ ਵੀ ਪੁਰਜ਼ੋਰ ਨਿਖੇਧੀ ਕੀਤੀ ਗਈ | ਇਸ ਮੌਕੇ ਪੰਜਾਬ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਓਮ ਦੱਤ, ਸੋਹਣ ਲਾਲ, ਰਾਮ ਆਸਰਾ, ਮਾਸਟਰ ਜੈ ਰਾਮ ਬਾੜੀਆਂ, ਭਗਵੰਤ ਰਾਏ, ਅਜੀਤ ਸਿੰਘ ਡਾਂਡੀਆਂ, ਬਲਦੇਵ ਸਿੰਘ ਸਕਰੂਲੀ, ਚਾਨਣ ਸਿੰਘ, ਰਜਿੰਦਰ ਕੁਮਾਰ ਜੇਜੋਂ, ਲਛਮਣ ਸਿੰਘ, ਰੋਹਤਾਸ਼ ਆਦਿ ਹਾਜ਼ਰ ਸਨ |