17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਦਸਮੇਸ਼ ਪਬਲਿਕ ਸਕੂਲ ਇਕ ਵਾਰ ਫਿਰ ਤੋਂ ਸੀ. ਬੀ. ਐੱਸ. ਈ. ਨਤੀਜੇ 'ਚੋਂ ਮੁਕੇਰੀਆਂ ਹਲਕੇ 'ਚੋਂ ਅੱਵਲ

ਅਜੀਤ ਡੈਸਕ 19-05-2026
ਮੁਕੇਰੀਆਂ, 18 ਮਈ (ਰਾਮਗੜ੍ਹੀਆ)-ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਨੇ ਹਰ ਵਾਰ ਦੀ ਇਸ ਵਾਰ ਵੀ ਮੱਲਾਂ ਮਾਰੀਆਂ ਹਨ | ਪਿਛਲੇ ਦਿਨੀਂ ਆਏ ਦਸਵੀਂ ਦੇ ਸੀ. ਬੀ. ਐਸ. ਈ. ਦੇ ਨਤੀਜੇ 'ਚ ਜਿਥੇ ਦਸਮੇਸ਼ ਪਬਲਿਕ ਸਕੂਲ ਦੀ ਵਿਦਿਆਰਥਣ ਗੋਰਲ ਸ਼ੁਕਲਾ ਨੇ 99.8 ਅੰਕ ਲੈ ਕੇ ਪੂਰੇ ਜ਼ਿਲ੍ਹੇ 'ਚ ਪਹਿਲਾ ਸਥਾਨ ਹਾਸਿਲ ਕੀਤਾ ਉਥੇ ਹੀ ਬਾਰ੍ਹਵੀਂ ਦਾ ਨਤੀਜਾ ਆਉਣ ਤੋਂ ਬਾਅਦ ਇਕ ਵਾਰ ਫਿਰ ਤੋਂ ਮੁਕੇਰੀਆਂ ਹਲਕੇ ਦਾ ਨਾਂਅ ਰੌਸ਼ਨ ਕਰਦੇ ਹੋਏ ਸੀ. ਬੀ. ਐੱਸ. ਈ. 'ਚ ਸਾਇੰਸ ਵਿਸ਼ੇ ਵਿਚ ਸਕੂਲ ਦੇ ਵੱਖ-ਵੱਖ ਵਿਦਿਆਰਥੀਆਂ ਨੇ ਮੈਰਿਟ ਸੂਚੀ 'ਚ ਆਪਣੀ ਜਗ੍ਹਾ ਬਣਾਈ ਹੈ | ਸਕੂਲ ਦੀ ਵਿਦਿਆਰਥਣ ਸਰਗੁਣਪ੍ਰੀਤ ਕੌਰ 96.4 ਫ਼ੀਸਦੀ, ਸਾਹਿਲਦੀਪ ਸਿੰਘ 95.6 ਫ਼ੀਸਦੀ, ਗੁਰਲੀਨ ਕੌਰ 93.2 ਫ਼ੀਸਦੀ, ਸ਼ਤੂਤੀ ਮਹਾਜਨ 93 ਫ਼ੀਸਦੀ, ਜਸਪ੍ਰੀਤ ਕੌਰ 92.2 ਫ਼ੀਸਦੀ, ਜੈਸਮੀਨ ਪ੍ਰੀਤ ਕੌਰ 91.2 ਫ਼ੀਸਦੀ, ਅਰਸ਼ਦੀਪ ਸਿੰਘ 90.8 ਫ਼ੀਸਦੀ, ਕਰਨ ਕੁਮਾਰ 90.6 ਫ਼ੀਸਦੀ, ਮਾਨਿਆ 90.6 ਫ਼ੀਸਦੀ ਅੰਕ ਹਾਸਿਲ ਕੀਤੇ | ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਤੇ ਸਮੂਹ ਟਰੱਸਟੀ ਸਾਹਿਬਾਨ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਮਨਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਦਵਿੰਦਰ ਸਿੰਘ ਅਤੇ ਹਰਿੰਦਰਜੀਤ ਸਿੰਘ ਨੇ ਪਿ੍ੰਸੀਪਲ ਸਾਹਿਬ ਡਾ. ਸੰਜੀਵ ਚੰਦੇਲ, ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਉਨ੍ਹਾਂ ਉਮੀਦ ਕੀਤੀ ਕਿ ਭਵਿੱਖ ਵਿਚ ਵੀ ਬੱਚੇ ਆਪਣੇ ਮਾਤਾ-ਪਿਤਾ ਅਧਿਆਪਕਾਂ ਤੇ ਸਕੂਲ ਦਾ ਨਾਂਅ ਰੌਸ਼ਨ ਕਰਦੇ ਰਹਿਣਗੇ |
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਦੀ ਚਾਰਵੀ ਐਨ. ਐਸ. ਟੀ. ਐਸ. ਈ. ਮੁਕਾਬਲੇ 'ਚ ਦੇਸ਼ 'ਚੋਂ ਰਹੀ ਅੱਵਲ ਅਗਲੀ ਖ਼ਬਰ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਤੇ ਸਰਕਾਰੀ ਤੰਤਰ ਪੂਰੀ ਤਰ੍ਹਾਂ ਫ਼ੇਲ੍ਹ–ਡੋਗਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।