17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਤਲਵਾੜਾ ਵਿਖੇ ਦੋ ਰੋਜ਼ਾ ਮੁਫ਼ਤ ਸਹਾਇਤਾ ਕੈਂਪ ਦੌਰਾਨ 156 ਦਿਵਿਆਂਗਜਨਾਂ ਨੂੰ ਨਕਲੀ ਅੰਗ ਤੇ ਸਹਾਇਕ ਉਪਕਰਨ ਵੰਡੇ

ਅਜੀਤ ਡੈਸਕ 19-05-2026
ਤਲਵਾੜਾ, 18 ਮਈ (ਐੱਚ. ਐੱਸ. ਮਿੱਠੂ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਵਲੋਂ ਸ੍ਰੀ ਭਗਵਾਨ ਮਹਾਵੀਰ ਵਿਕਲਾਂਗ ਸਹਾਇਤਾ ਸੰਮਤੀ, ਜੈਪੁਰ ਦੇ ਸਹਿਯੋਗ ਨਾਲ ਬੀ. ਡੀ. ਪੀ. ਓ. ਦਫ਼ਤਰ, ਤਲਵਾੜਾ ਵਿਖੇ ਇਕ ਵਿਸ਼ੇਸ਼ ਦੋ ਰੋਜ਼ਾ ਕੈਂਪ ਦਾ ਲਗਾਇਆ | ਕੈਂਪ ਦੌਰਾਨ ਦਿਵਆਂਗਜਨਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, ਵੀਲ੍ਹ ਚੇਅਰਜ਼, ਬੈਸਾਖੀਆਂ, ਟਰਾਈਸਾਈਕਲ, ਕੈਲੀਪਰਸ ਤੇ ਬਣਾਉਟੀ ਅੰਗ (ਲੱਤਾਂ ਅਤੇ ਬਾਹਾਂ) ਮੁਹੱਈਆ ਕਰਵਾਏ ਗਏ ਹਨ | ਇਸ ਕੈਂਪ ਨੂੰ ਲੋਕਾਂ ਵਲੋਂ ਭਰਪੂਰ ਸਹਿਯੋਗ ਅਤੇ ਸ਼ਾਨਦਾਰ ਪ੍ਰਤੀਕਿਰਿਆ ਮਿਲੀ | ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਰੈੱਡ ਕਰਾਸ, ਹੁਸ਼ਿਆਰਪੁਰ ਵਲੋਂ ਲਗਾਏ ਗਏ ਕੈਂਪਾ ਵਿਚੋਂ ਇਹ ਚੌਥਾ ਵੱਡਾ ਪੀ. ਡਬਲਿਊ. ਡੀ. ਕੈਂਪ ਸੀ, ਜਿਸ 'ਚ 58 ਲੋੜਵੰਦਾਂ ਨੂੰ ਸੁਣਨ ਵਾਲੀਆਂ ਮਸ਼ੀਨਾਂ, 24 ਦਿਵਆਂਗਜਨਾਂ ਨੂੰ ਵੀਲ੍ਹ ਚੇਅਰਜ਼, 12 ਕੈਲੀਪਰਸ, 10 ਟਰਾਈਸਾਈਕਲ,17 ਦਿਵਆਂਗਜਨਾਂ ਨੂੰ ਬਣਾਉਟੀ ਹੱਥ ਅਤੇ ਪੈਰ, 4 ਜੋੜੇ ਸਪੈਸ਼ਲ ਬੈਸਾਖੀਆਂ, 31 ਲੋੜਵੰਦਾਂ ਨੂੰ ਸਟਿੱਕਸ ਤੇ ਗਲਵਜ਼ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਗਏ | ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹਲਕਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਬੀ. ਡੀ. ਪੀ. ਓ. ਤਲਵਾੜਾ ਵਿਕਰਮ ਕੁਮਾਰ, ਜੁਆਇੰਟ ਸਕੱਤਰ ਅਦਿੱਤਿਆ ਰਾਣਾ ਤੇ ਹਸਪਤਾਲ ਵੈਲਫੇਅਰ ਸੈਕਸ਼ਨ, ਰੈੱਡ ਕਰਾਸ ਦੇ ਵਾਈਸ ਚੇਅਰਮੈਨ ਰਾਜੀਵ ਬਜਾਜ ਨੇ ਸਾਂਝੇ ਤੌਰ 'ਤੇ ਦਿਵਿਆਂਗਜਨਾਂ ਨੂੰ ਸਾਮਾਨ ਵੰਡਣ ਦੀ ਰਸਮ ਨਿਭਾਈ | ਉਨ੍ਹਾਂ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਿਵਲ ਹਸਪਤਾਲ, ਹੁਸ਼ਿਆਰਪੁਰ ਦੇ ਆਡੀਓਲੋਜਿਸਟ ਡਾ. ਮਨੂ, ਜੈਪੁਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੀ ਡਾਕਟਰਾਂ ਤੇ ਟੈਕਨੀਸ਼ੀਅਨਾਂ ਦੀ ਟੀਮ, ਰੈੱਡ ਕਰਾਸ ਦੇ ਸਮੂਹ ਵਾਲੰਟੀਅਰਾਂ, ਸ਼ਿਵਮ ਬਖਸ਼ੀ ਮੁੱਖੀ ਪ੍ਰਤੀਗਿਆ ਨਵੀਂ ਸੋਚ ਸੁਸਾਇਟੀ, ਤਲਵਾੜਾ ਤੇ ਉਨ੍ਹਾਂ ਦੀ ਟੀਮ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਲਾਭਪਾਤਰੀਆਂ ਦੀ ਮੋਬਿਲਾਈਜ਼ੇਸ਼ਨ ਅਤੇ ਕੈਂਪ ਦੇ ਸੁਚੱਜੇ ਪ੍ਰਬੰਧਾਂ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ, ਜਿਸ ਕਾਰਨ ਇਹ ਕੈਂਪ ਬੇਹੱਦ ਸਫਲ ਰਿਹਾ |
ਪਿਛਲੀ ਖ਼ਬਰ ਲਾਹਣ ਅਤੇ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ, ਪੁਲਿਸ ਵਲੋਂ ਮਾਮਲਾ ਦਰਜ ਅਗਲੀ ਖ਼ਬਰ ਯੂਨਾਈਟਿਡ ਪਬਲਿਕ ਸਕੂਲ ਰਾਮਪੁਰ ਬਿਲੜੋਂ ਦੇ ਨਤੀਜੇ ਸ਼ਾਨਦਾਰ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।