ਕੋਟਫ਼ਤੂਹੀ, 19 ਮਈ (ਅਵਤਾਰ ਸਿੰਘ ਅਟਵਾਲ)-ਬੀਤੀ ਸ਼ਾਮ ਅੱਡਾ ਈਸਪੁਰ ਤੋ ਥੋੜਾ ਅੱਗੇ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ ਤੇ ਪਿੰਡ ਅਲਾਵਲਪੁਰ, ਭਾਣਾ ਨੂੰ ਜਾਣ ਵਾਲੀ ਪੁਲੀ ਤੋ ਥੋੜਾ ਪਿੱਛੇ ਸੜਕ ਉੱਪਰ ਸ਼ਾਮ ਇਕ ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ਵਿਚ ਜ਼ਖ਼ਮੀ ਇਕ ਬਜ਼ੁਰਗ ਨੂੰ ਹਸਪਤਾਲ ਲਿਜਾਂਦੇ ਉਸ ਦੀ ਮੌਤ ਹੋ ਗਈ, ਜਦਕਿ ਇਕ ਘਟਨਾ ਵਿਚ ਇਕ ਬੱਚਾ ਵੀ ਜ਼ਖਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਕੂਟਰੀ ਨੰਬਰ ਪੀ. ਬੀ. 07 ਸੀ. ਏ 4764 ਜਿਸ ਉੱਪਰ ਕੋਟਫ਼ਤੂਹੀ ਵੱਲੋਂ ਲਗਭਗ 65 ਕੁ ਸਾਲਾ ਕੁਲਦੀਪ ਸਿੰਘ ਨਿਵਾਸੀ ਪੰਜੌੜ ਆ ਰਿਹਾ ਸੀ, ਸੜਕ ਉੱਪਰ ਇੱਥੇ ਬਾਂਸਾਂ ਦੇ ਝਾੜ ਡਿੱਗੇ ਹੋਏ ਹੋਣ ਕਰ ਕੇ ਸਾਹਮਣੇ ਤੋ ਸੰਪਲੈਡਰ ਮੋਟਰ ਸਾਈਕਲ ਨੰਬਰ ਪੀ. ਬੀ. 24 ਡੀ. 5770 ਜਿਸ ਨੂੰ ਪਿੰਡ ਚੇਲੇ ਦਾ ਵਿਅਕਤੀ ਚਲਾ ਰਿਹਾ ਸੀ, ਉਸ ਨਾਲ ਛੋਟਾ ਬੱਚਾ ਸੀ, ਦੋਵੇਂ ਵਾਹਨਾਂ ਦੀ ਅਚਾਨਕ ਟੱਕਰ ਹੋ ਜਾਣ ਨਾਲ ਸਕੂਟਰੀ ਸਵਾਰ ਬਜ਼ੁਰਗ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਕੋਟਫ਼ਤੂਹੀ ਦੇ ਪ੍ਰਾਈਵੇਟ ਹਸਪਤਾਲ ਵਿਖੇ ਦਾਖਿਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ, ਜਦਕਿ ਇਸ ਘਟਨਾ ਵਿਚ ਮੋਟਰ ਸਾਈਕਲ ਦੇ ਪਿੱਛੇ ਬੈਠਾ ਬੱਚਾਂ ਵੀ ਜ਼ਖਮੀ ਹੋ ਗਿਆ, ਜਿਸ ਢਾਹਾ ਕਲੇਰਾਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ