26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਰਲਡ ਕੇਅਰ ਸੰਸਥਾ ਵਲੋਂ ਟਾਂਡਾ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 20-05-2026
ਟਾਂਡਾ ਉੜਮੁੜ, 19 ਮਈ (ਭਗਵਾਨ ਸਿੰਘ ਸੈਣੀ)- ਵਰਧਵਾਨ ਧਾਗਾ ਕੰਪਨੀ ਤੇ ਵਰਲਡ ਕੈਂਸਰ ਕੇਅਰ ਸੰਸਥਾ ਵਲੋਂ ਚਲਾਏ ਜਾ ਰਹੇ ਵੱਖ-ਵੱਖ ਕੈਂਪਾਂ ਦੀ ਲੜੀ ਅਧੀਨ ਬਾਬਾ ਬੂਟਾ ਭਗਤ ਯਾਦਗਾਰੀ ਹਾਲ ਵਿਖੇ ਕੈਂਸਰ ਜਾਗਰੂਕਤਾ ਅਤੇ ਮੁਫ਼ਤ ਮੈਡੀਕਲ ਚੈੱਕ ਅੱਪ ਕੈਂਪ ਲਗਾਇਆ ਗਿਆ | ਵਰਲਡ ਕੈਂਸਰ ਕੇਅਰ ਸੰਸਥਾ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਯੂ.ਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਟਾਂਡਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਵਰਧਮਾਨ ਧਾਗਾ ਕੰਪਨੀ ਦੇ ਐਮ.ਡੀ. ਪ੍ਰਦੀਪ ਡਡਵਾਲ ਨੇ ਕੀਤਾ ਜਦਕਿ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਦੇ ਐਮ. ਡੀ ਡਾ. ਧਰਮਿੰਦਰ ਢਿੱਲੋਂ ਦੀ ਅਗਵਾਈ ਵਿਚ ਡਾ. ਜਸਪ੍ਰੀਤ ਡਾ. ਮਨਪ੍ਰੀਤ, ਡਾ. ਅਮਨ, ਡਾ. ਰਵਦੀਪ, ਡਾ. ਪ੍ਰਭਜੋਤ, ਡਾ. ਸੁਖਦੇਵ ਤੇ ਕੁਆਰਡੀਨੇਟਰ ਪੂਜਾ ਮਾਹੀ ਨੇ ਕੈਂਪ ਦੌਰਾਨ ਕਰੀਬ 200 ਤੋਂ ਉੱਪਰ ਮਰੀਜ਼ਾਂ ਦੀ ਸਿਹਤ ਸਬੰਧੀ ਜਾਂਚ ਕੀਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਾਰੀ ਹਸਪਤਾਲ ਟਾਂਡਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕਰਨ ਸੈਣੀ ਨੇ ਲਗਾਏ ਗਏ ਕੈਂਪ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਸਾਡੇ ਖਾਣ-ਪੀਣ ਦੀਆਂ ਆਦਤਾਂ ਅਤੇ ਹੋਰ ਕਾਰਨਾਂ ਕਰਕੇ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ | ਇਸ ਮੌਕੇ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਬਲਵੀਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕੈਂਸਰ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ, ਅੱਖਾਂ ਅਤੇ ਹੋਰ ਸਿਹਤ ਸਬੰਧੀ ਜਾਂਚ ਕੀਤੀ ਗਈ | ਇਸ ਮੌਕੇ ਉਨ੍ਹਾਂ ਨੇ ਵਰਧਮਾਨ ਧਾਗਾ ਕੰਪਨੀ ਅਤੇ ਵਰਲਡ ਕੈਂਸਰ ਕੇਅਰ ਸੰਸਥਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਤੇ ਕੈਂਪ ਦੀ ਸਮਾਪਤੀ ਤੇ ਡਾਕਟਰੀ ਟੀਮ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਆਗਿਆ ਰਾਮ ਸੈਣੀ, ਹਰਬੰਸ ਸਿੰਘ, ਅਜੀਤ ਸਿੰਘ ਗੁਰਾਇਆ, ਆਗਿਆ ਸਿੰਘ, ਮਾਸਟਰ ਗੁਰਦਿਆਲ ਸਿੰਘ, ਮਾਸਟਰ ਸੁਖਬੀਰ ਸਿੰਘ, ਤਰਲੋਚਨ ਸਿੰਘ ਰਾਹੀ, ਰਜਿੰਦਰ ਪ੍ਰਸਾਦ, ਪਰਗਨ ਸਿੰਘ, ਮਾਸਟਰ ਰਾਜਾ ਸਿੰਘ, ਮੈਨੇਜਰ ਬਲਦੇਵ ਰਾਜ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਖ਼ਾਲਸਾ ਕਾਲਜ ਦਾ ਬੀ. ਕਾਮ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਭਲਿਆਲਾ ਸਕੂਲ ਦੇ ਹੈੱਡ ਬੁਆਏ ਤੇ ਹੈੱਡ ਗਰਲ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।