ਗੜ੍ਹਸ਼ੰਕਰ, 19 ਮਈ (ਧਾਲੀਵਾਲ)- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੱਲ ਰਹੇ ਗ੍ਰੈਜੂਏਟ ਕੋਰਸ ਬੀ. ਕਾਮ. ਦੇ ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਮਰਸ ਵਿਭਾਗ ਮੁਖੀ ਪ੍ਰੋ. ਕੰਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਬੀ. ਕਾਮ. ਦੇ ਪਹਿਲੇ ਸਮੈਸਟਰ ਦੇ ਨਤੀਜੇ ਵਿਚ ਵਿਦਿਆਰਥਣ ਅਮਨਦੀਪ ਕੌਰ ਨੇ 7.97 ਸੀ.ਜੀ.ਪੀ.ਏ. ਲੈ ਕੇ ਪਹਿਲਾ ਸਥਾਨ, ਨਵਨੀਤ ਕੌਰ ਅਤੇ ਹਰਲੀਨ ਕੌਰ ਨੇ 7.63 ਸੀ.ਜੀ.ਪੀ.ਏ. ਲੈ ਕੇ ਦੂਜਾ ਸਥਾਨ ਅਤੇ ਵੰਸ਼ਿਕਾ ਨੇ 7.46 ਸੀ.ਜੀ.ਪੀ.ਏ. ਲੈ ਕੇ ਕਲਾਸ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਟਾਫ਼ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ |