27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਨੂੰ ਮਿੱਲਿਆ ਰਾਸ਼ਟਰੀ ਪੱਧਰ 'ਤੇ ਪਲੈਟੀਨਮ ਐਵਾਰਡ

ਅਜੀਤ ਡੈਸਕ 20-05-2026
ਮੁਕੇਰੀਆਂ, 19 ਮਈ (ਰਾਮਗੜ੍ਹੀਆ)- ਰਾਸ਼ਟਰੀ ਸੜਕ ਸੁਰੱਖਿਆ ਵਿਚ ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਮਾਹਿਰਾਂ ਨੇ ਦੱਸਿਆ ਕਿ ਸੜਕ ਹਾਦਸਿਆਂ ਵਿਚ ਕਈ ਲੋਕ ਮਾਰੇ ਜਾਂਦੇ ਹਨ | ਪਿਛਲੇ ਸਾਲ ਪੂਰੇ ਭਾਰਤ ਵਿਚ ਸੜਕ ਹਾਦਸਿਆਂ ਦੌਰਾਨ 1 ਲੱਖ 77 ਹਜ਼ਾਰ ਲੋਕ ਮਾਰੇ ਗਏ | ਇਸ ਵਿਸ਼ੇ ਉੱਪਰ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਦੁਆਰਾ ਆਨਲਾਈਨ ਰੋਡ ਸੇਫਟੀ ਉਲੰਪਿਆਡ ਦਾ ਟੈਸਟ ਲਿਆ ਗਿਆ | ਇਸ ਵਿੱਚ ਰਾਸ਼ਟਰੀ ਪੱਧਰ 'ਤੇ ਸੱਤਵੀਂ ਜਮਾਤ ਦੇ ਅਵਨੀਤ ਸਿੰਘ ਨੇ ਅੱਠਵਾਂ ਰੈਂਕ, ਪੰਜਵੀਂ ਜਮਾਤ ਦੇ ਹਰਗੁਣਪ੍ਰੀਤ ਸਿੰਘ ਅਤੇ ਛੇਵੀਂ ਜਮਾਤ ਦੀ ਰਵਨੀਤ ਕੌਰ ਨੇ 19ਵਾਂ ਰੈਂਕ ਅਤੇ ਤੀਸਰੀ ਜਮਾਤ ਦੇ ਬਲਕੀਰਤ ਸਿੰਘ ਨੇ 44ਵਾਂ ਰੈਂਕ ਹਾਸਲ ਕੀਤਾ | ਇਸ ਮੁਹਿੰਮ ਵਿਚ ਪੂਰੇ ਭਾਰਤ ਦੇ 20 ਲੱਖ ਬੱਚਿਆਂ ਨੇ ਭਾਗ ਲਿਆ ਜਿਸ ਵਿਚ 1100 ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ, ਇਸ ਵਿਚ ਪੰਜਾਬ ਦੇ ਦਸਮੇਸ਼ ਪਬਲਿਕ ਸਕੂਲ ਮੁਕੇਰੀਆਂ ਪਿ੍ੰਸੀਪਲ ਅਤੇ ਕੋਰਡੀਨੇਟਰ ਨੂੰ ਰਾਸ਼ਟਰੀ ਪੱਧਰ 'ਤੇ ਪਲੈਟੀਨਮ ਅਵਾਰਡ ਦੁਆਰਾ ਸਨਮਾਨਿਤ ਕੀਤਾ ਗਿਆ | ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟੀ ਸਾਹਿਬਾਨ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਮਨਜੀਤ ਸਿੰਘ, ਸੁਰਜੀਤ ਸਿੰਘ ਭਾਟੀਆਂ ਦਵਿੰਦਰ ਸਿੰਘ ਅਤੇ ਹਰਿੰਦਰਜੀਤ ਸਿੰਘ ਨੇ ਸਕੂਲ ਦੇ ਪਿ੍ੰਸੀਪਲ ਡਾ. ਸੰਜੀਵ ਚੰਦੇਲ, ਕੋਰਡੀਨੇਟਰ ਹਰਵਿੰਦਰ ਕੌਰ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ | ਸਮਾਜ ਵਿੱਚ ਅਜਿਹੇ ਜਾਗਰੂਕਤਾ ਦੇ ਕੰਮ ਭਵਿੱਖ ਵਿਚ ਹੋਣੇ ਚਾਹੀਦੇ ਹਨ |
ਪਿਛਲੀ ਖ਼ਬਰ ਬੋਰਵੈੱਲ 'ਚ ਡਿਗੇ ਬੱਚੇ ਨੂੰ ਬਚਾਉਣ ਸਮੇਂ ਵਧੀਆ ਸਿਹਤ ਸੇਵਾਵਾਂ ਦੇਣ ਲਈ ਡਾ. ਅਭਿਤੋਜ ਦਾ ਸਨਮਾਨ ਅਗਲੀ ਖ਼ਬਰ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਜ਼ਰੂਰੀ - ਡਾ. ਰਾਜ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।