27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕੈਪਟਨ ਸੋਹਨ ਸਿੰਘ ਪਾਂਥੇ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ 'ਚ ਹੋਇਆ ਅੰਤਿਮ ਸੰਸਕਾਰ

ਅਜੀਤ ਡੈਸਕ 20-05-2026
ਮੁਕੇਰੀਆਂ, 19 ਮਈ (ਰਾਮਗੜ੍ਹੀਆ)-ਕੈਪਟਨ ਸੋਹਣ ਸਿੰਘ ਪਾਂਥੇ ਜਿਨਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ ਉਨਾਂ ਦਾ ਅੰਤਿਮ ਸੰਸਕਾਰ ਪਿੰਡ ਰਾਮਗੜ ਕੁਲੀਆਂ (ਮੁਕੇਰੀਆਂ) ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ | ਇਸ ਦੌਰਾਨ ਮੌਜੂਦ ਲੋਕਾਂ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ | ਉਨਾਂ ਦੀ ਅੰਤਿਮ ਯਾਤਰਾ ਵਿਚ ਸੰਤੋਸ਼ ਪਾਂਥੇ (ਪਤਨੀ), ਲੈਫ਼ਟੀਨੈਂਟ ਕਰਨਲ ਅਸ਼ਵਨੀ ਕੁਮਾਰ ਪਾਂਥੇ, ਕਿ੍ਸ਼ਨਾ ਕੁਮਾਰ ਪਾਂਥੇ ਪੀ.ਪੀ.ਐਸ (ਸੇਵਾਮੁਕਤ ਐਸ.ਪੀ.), ਰਾਜੇਸ਼ ਸਿੰਘ ਪਾਂਥੇ (ਯੂ.ਕੇ), ਵਿਕਰਮਜੀਤ ਸਿੰਘ ਪਾਂਥੇ (ਪੀ.ਸੀ.ਐਸ) ਪੂਰਾ ਪਰਿਵਾਰ ਤੋਂ ਇਲਾਵਾ ਧਾਰਮਿਕ, ਸਮਾਜਿਕ ਅਤੇ ਰਾਨੀਤਿਕ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ | ਸਵਰਗੀ ਸੋਹਣ ਸਿੰਘ ਪਾਂਥੇ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਗਏ ਭੋਗ ਅਤੇ ਅੰਤਿਮ ਅਰਦਾਸ 24 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਮਨਕੋਟੀਆ ਫਾਰਮ ਮੁਕੇਰੀਆਂ ਵਿਖੇ ਕੀਤੀ ਜਾਵੇਗੀ |
ਪਿਛਲੀ ਖ਼ਬਰ ਪੰਜਾਬ ਰਾਜ ਸਹਾਇਤਾ ਪ੍ਰਾਪਤ ਅਧਿਆਪਕ ਤੇ ਕਰਮਚਾਰੀ ਲੰਮੇ ਸਮੇਂ ਤੋਂ ਤਨਖ਼ਾਹਾਂ ਤੋਂ ਵਾਂਝੇ ਮੀਟਿੰਗ ਮੁਲਤਵੀ ਕਰਨ 'ਤੇ ਕ... ਅਗਲੀ ਖ਼ਬਰ ਰਾਜਪੂਤ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।