ਮੁਕੇਰੀਆਂ, 19 ਮਈ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਪ੍ਰੀ-ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ 'ਤੇ Tਮੂਵੀ ਡੇU ਮਨਾਇਆ ਗਿਆ | ਇਸ ਮੌਕੇ 'ਤੇ ਬੱਚਿਆਂ ਨੂੰ ਧਾਰਮਿਕ ਅਤੇ ਮਨੋਰੰਜਕ ਫ਼ਿਲਮ Tਲਿੱਟਲ ਕਿ੍ਸ਼ਨਾU ਵਿਖਾਈ ਗਈ, ਜਿਸ ਨੂੰ ਦੇਖ ਕੇ ਬੱਚੇ ਬਹੁਤ ਹੀ ਖ਼ੁਸ਼ ਅਤੇ ਉਤਸ਼ਾਹਿਤ ਨਜ਼ਰ ਆਏ | ਇਸ ਖ਼ਾਸ ਦਿਨ 'ਤੇ ਬੱਚਿਆਂ ਨੂੰ ਕੈਜ਼ੂਅਲ ਡਰੈੱਸ ਵਿਚ ਸਕੂਲ ਆਉਣ ਲਈ ਸੱਦਾ ਦਿੱਤਾ ਗਿਆ, ਜਿਸ ਨਾਲ ਉਨਾਂ ਵਿਚ ਵੱਖਰਾ ਹੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ | ਮੂਵੀ ਡੇ ਦੌਰਾਨ ਬੱਚਿਆਂ ਲਈ ਪੌਪਕਾਰਨ ਦੀ ਵਿਸ਼ੇਸ਼ ਵਿਵਸਥਾ ਵੀ ਕੀਤੀ ਗਈ | ਬੱਚਿਆਂ ਨੇ ਫ਼ਿਲਮ ਦਾ ਪੂਰਾ ਅਨੰਦ ਮਾਣਿਆ ਅਤੇ ਸਾਰੇ ਪ੍ਰੋਗਰਾਮ ਦੌਰਾਨ ਖ਼ੁਸ਼ੀ ਅਤੇ ਰੌਣਕ ਦਾ ਮਾਹੌਲ ਬਣਿਆ ਰਿਹਾ | ਰੰਗ-ਬਿਰੰਗੇ ਵਾਤਾਵਰਣ ਅਤੇ ਮਨੋਰੰਜਕ ਗਤੀਵਿਧੀਆਂ ਨੇ ਬੱਚਿਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਭਰੀ ਮੁਸਕਾਨ ਲਿਆ ਦਿੱਤੀ | ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ, ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਮਿਸ ਅਰਚਨਾ ਸੂਦਨ ਦੇ ਮਾਰਗ ਦਰਸ਼ਨ ਹੇਠ ਸਫਲਤਾ-ਪੂਰਵਕ ਸੰਪੰਨ ਹੋਇਆ | ਇਸ ਮੌਕੇ 'ਤੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਵਿਕਾਸ, ਮਨੋਰੰਜਨ ਅਤੇ ਨੈਤਿਕ ਸਿੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਡਾਇਰੈਕਟਰਾਂ ਅਤੇ ਪਿ੍ੰਸੀਪਲ ਨੇ ਆਪਣੇ ਸਾਂਝੇ ਸੰਦੇਸ਼ ਵਿਚ ਕਿਹਾ ਕਿ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਮਨੋਰੰਜਕ ਤੇ ਰਚਨਾਤਮਿਕ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ |