ਹੁਸ਼ਿਆਰਪੁਰ, 19 ਮਈ (ਨਰਿੰਦਰ ਸਿੰਘ ਬੱਡਲਾ)-ਜੀ.ਐਨ.ਏ. ਯੂਨੀਵਰਸਿਟੀ 'ਚ ਕਰਵਾਏ ਗਏ ਪ੍ਰਸਟੀਜਸ ਫ਼ਿਲਮ ਫ਼ੈਸਟੀਵਲ 'ਚ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਅਤੇ ਏ.ਵੀ.ਜੀ.ਸੀ./ਐਕਸ.ਆਰ ਇੰਸਟੀਚਿਊਟਾਂ ਨੇ ਭਾਗ ਲਿਆ | ਜਿਸ ਵਿਚ ਹੁਸ਼ਿਆਰਪੁਰ ਤੋਂ ਬਰਿਕਲੋ ਇੰਸਟੀਚਿਊਟ ਆਫ਼ ਮਲਟੀ ਮੀਡੀਆ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਹਿੱਸਾ ਲੈ ਕੇ ਆਪਣੀ ਕਲਾ ਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਬੈੱਸਟ ਐਨੀਮੇਸ਼ਨ ਫ਼ਿਲਮ ਕੈਟਾਗਰੀ 'ਚ ਪਹਿਲਾ ਸਥਾਨ ਹਾਸਲ ਕਰਕੇ ਟਰਾਫ਼ੀ ਅਤੇ 5100 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਰਿਕਲੋ ਹੁਸ਼ਿਆਰਪੁਰ ਦੇ ਤਕਨੀਕੀ ਹੈੱਡ ਬਲਜੀਤ ਸਿੰਘ ਅਤੇ ਸ਼ਿਵਾਗੀਂ ਸ਼ਰਮਾ ਨੇ ਦੱਸਿਆ ਕਿ ਇਸ ਸਖ਼ਤ ਮੁਕਾਬਲੇ 'ਚ ਵਿਦਿਆਰਥੀਆਂ ਨੇ ਆਪਣੀ ਮਿਹਨਤ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ | ਉਨਾਂ ਕਿਹਾ ਕਿ ਇਹ ਜਿੱਤ ਸਿਰਫ਼ ਐਵਾਰਡ ਨਹੀਂ ਹੈ ਬਲਕਿ ਪੰਜਾਬ ਦੇ ਨੌਜਵਾਨਾਂ ਲਈ ਇਕ ਸੇਧ ਵੀ ਹੈ ਕਿ ਮਿਹਨਤ ਕਰਕੇ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਇਸ ਮੌਕੇ ਪੰਜਾਬੀ ਫ਼ਿਲਮ ਫਰਟਿਨਟੀ ਦੇ ਕਲਾਕਾਰ ਕੁਰਬਾਨ, ਸਰਘੀ ਕੌਰ, ਮਲਕੀਤ ਰੌਨੀ, ਸੈਮੂਅਲ ਜੌਹਲ, ਬਰਿੰਦਰ ਬੰਨੀ ਆਦਿ ਵੀ ਹਾਜ਼ਰ ਰਹੇ | ਉਨਾਂ ਕਿਹਾ ਕਿ ਬਰਿਕਲੋ ਇੰਸਟੀਚਿਊਟ ਆਫ਼ ਮਲਟੀ ਮੀਡੀਆ ਹਮੇਸ਼ਾ ਤੋਂ ਹੀ ਨੌਜਵਾਨਾਂ ਨੂੰ ਅਗਾਂਹਵਧੂ ਇੰਡਸਟਰੀ ਨਾਲ ਜੋੜਨ ਲਈ ਤਤਪਰ ਰਹਿੰਦਾ ਹੈ ਅਤੇ ਟਰੇਨਿੰਗ ਦੇਣ ਲਈ ਨਵੇਂ ਤੋਂ ਨਵੇਂ ਪੋ੍ਰਗਰਾਮ ਲਾਂਚ ਕਰਦਾ ਹੈ |