27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨਗਰ ਕੌਂਸਲ ਹਰਿਆਣਾ ਲਈ 33 ਉਮੀਦਵਾਰ ਚੋਣ ਮੈਦਾਨ 'ਚ 10 ਉਮੀਦਵਾਰਾਂ ਨੇ ਲਏ ਨਾਮਜ਼ਦਗੀ ਪੱਤਰ ਵਾਪਸ

ਅਜੀਤ ਡੈਸਕ 20-05-2026
ਹਰਿਆਣਾ, 19 ਮਈ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ 'ਚ ਨਗਰ ਕੌਂਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਸਬੰਧੀ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਕੁੱਲ 43 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿਨਾਂ ਵਿਚੋਂ ਅੱਜ ਰਿਟਰਨਿੰਗ ਅਫਸਰ ਰੁਪਿੰਦਰ ਸਿੰਘ ਪਾਬਲਾ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਰਾਜ ਕੁਮਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 10 ਉਮੀਦਵਾਰਾਂ ਵੱਲੋਂ ਨਾਮ ਵਾਪਸ ਲੈ ਲਏ ਗਏ ਹਨ ਤੇ ਹੁਣ 33 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਸ ਵਿੱਚ ਆਮ ਆਦਮੀ ਪਾਰਟੀ ਦੇ 10, ਕਾਂਗਰਸ ਦੇ 8, ਅਕਾਲੀ ਦਲ ਦੇ 3, ਭਾਜਪਾ ਦੇ 7 ਅਤੇ 5 ਆਜ਼ਾਦ ਉਮੀਦਵਾਰ ਚੋਣਾਂ 'ਚ ਆਪੋ ਆਪਣੀ ਕਿਸਮਤ ਅਜਮਾਉਣਗੇ | ਰਿਟਰਨਿੰਗ ਅਫਸਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੀ ਦਿੱਤੇ ਗਏ ਹਨ | ਉਨਾਂ ਦੱਸਿਆ ਕਿ ਉਕਤ ਚੋਣਾਂ ਸੰਬੰਧੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੱਮਲ ਹਨ | ਚੋਣਾਂ ਸੰਬੰਧੀ ਅਧਿਕਾਰੀਆਂ ਵਲੋਂ 36 ਪਾਰਟੀਆਂ ਨੂੰ ਪਹਿਲੀ ਚੋਣ ਰਿਹਰਸਲ ਕਰਵਾ ਦਿੱਤੀ ਗਈ ਹੈ | ਉਕਤ 11 ਵਾਰਡਾਂ ਦੀਆਂ ਚੋਣਾਂ ਲਈ ਕੁੱਲ 12 ਬੂਥ ਬਣਾਏ ਗਏ ਹਨ, ਜਿਸ ਵਿੱਚ 5 ਬੂਥ ਡੀ.ਏ.ਵੀ ਸਕੂਲ, 4 ਬੂਥ ਜੀ ਜੀ ਡੀ ਐਸ ਡੀ ਕਾਲਜ, 2 ਬੂਥ ਨਗਰ ਕੌਂਸਲ ਦਫਤਰ ਅਤੇ 1 ਬੂਥ ਦਯਾਨੰਦ ਪਬਲਿਕ ਸਕੂਲ ਵਿਖੇ ਬਣਾਏ ਗਏ ਹਨ | ਇਸ ਮੌਕੇ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫਸਰ ਰੁਪਿੰਦਰ ਸਿੰਘ ਪਾਬਲਾ ਅਤੇ ਅਸਿਸਟੈਂਟ ਰਿਟਰਨਿੰਗ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਹਰਿਆਣਾ ਦੀ ਚੋਣ ਨੂੰ ਸੰਚਾਰੂ ਅਤੇ ਨਿਰਪੱਖ ਤਰੀਕੇ ਨਾਲ ਮੁਕੰਮਲ ਕਰਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਗਏ ਹਨ |
ਪਿਛਲੀ ਖ਼ਬਰ ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ 'ਚ 10 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਸ ਲੈਣ ਨਾਲ 50 ਉਮੀਦਵਾਰ ਮੈਦਾਨ 'ਚ ਅਗਲੀ ਖ਼ਬਰ ਲੱਧੇਵਾਲ ਸਕੂਲ 'ਚ ਐਨ.ਡੀ.ਏ. ਦੀ ਦਾਖਲਾ ਪ੍ਰੀਖਿਆ ਲਈ ਕਲਾਸਾਂ ਸ਼ੁਰੂ - ਪਿ੍ੰ. ਰਾਜਵਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।