ਗੜ੍ਹਸ਼ੰਕਰ, 19 ਮਈ (ਧਾਲੀਵਾਲ)- ਨਗਰ ਕੌਂਸਲ ਗੜਸ਼ੰਕਰ ਦੇ 13 ਵਾਰਡਾਂ ਦੀ ਚੋਣ ਲਈ 50 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਅੱਜ ਨਾਮਜ਼ਦਗੀ ਪੇਪਰ ਵਾਪਿਸ ਲੈਣ ਅਤੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰਨ ਦਾ ਦਿਨ ਸੀ | ਉਪ ਮੰਡਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫਸਰ ਸੰਜੀਵ ਕੁਮਾਰ ਗੌੜ ਨੇ ਦੱਸਿਆ ਕਿ ਸਹੀ ਪਾਏ ਗਏ ਕੁੱਲ 60 ਉਮੀਦਵਾਰਾਂ ਵਿਚੋਂ 10 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੇਪਰ ਵਾਪਿਸ ਲਏ ਗਏ ਹਨ | ਉਨਾਂ ਦੱਸਿਆ ਕਿ ਵਾਰਡ ਨੰਬਰ 3 ਤੋਂ ਕਮਲਜੀਤ ਕੌਰ (ਕਾਂਗਰਸ) ਅਤੇ ਅਵਤਾਰ ਕੌਰ (ਕਾਂਗਰਸ), ਵਾਰਡ ਨੰਬਰ 7 ਤੋਂ ਸਤਵਿੰਦਰ ਕੌਰ (ਆਜ਼ਾਦ), ਸੁਰਿੰਦਰ ਕੌਰ (ਆਜ਼ਾਦ), ਅਮਰਜੀਤ ਕੌਰ (ਕਾਂਗਰਸ), ਵਾਰਡ 9 ਤੋਂ ਮਨਦੀਪ ਕੌਰ (ਕਾਂਗਰਸ), ਵਾਰਡ 10 ਤੋਂ ਨੀਲਮ ਰਣਦੇਵ (ਆਜ਼ਾਦ) ਵਾਰਡ 11 ਤੋਂ ਸੋਨੀਆ ਸੈਣੀ (ਆਜ਼ਾਦ), ਭਾਵਨਾ ਕ੍ਰਿਪਾਲ (ਆਜ਼ਾਦ) ਅਤੇ ਵਾਰਡ 12 ਤੋਂ ਸੋਮ ਨਾਥ ਬੰਗੜ (ਆਪ) ਵਲੋਂ ਨਾਮਜ਼ਦਗੀ ਪੇਪਰ ਵਾਪਿਸ ਲਏ ਗਏ ਹਨ | ਉਨਾਂ ਦੱਸਿਆ ਕਿ ਕੁੱਲ 13 ਵਾਰਡਾਂ ਵਿਚ 50 ਉਮੀਦਵਾਰ ਚੋਣ ਲੜ੍ਹ ਰਹੇ ਹਨ ਜਿਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ |