ਗੜ੍ਹਦੀਵਾਲਾ, 19 ਮਈ (ਚੱਗਰ)-ਨਗਰ ਕੌਂਸਲ ਗੜ੍ਹਦੀਵਾਲਾ ਦੀਆਂ 26 ਮਈ ਨੂੰ ਹੋ ਰਹੀਆਂ ਚੋਣਾਂ ਲਈ ਗੜ੍ਹਦੀਵਾਲਾ ਦੇ 11 ਵਾਰਡਾਂ ਵਿਚ 37 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ ਵਾਰਡਾਂ ਦੇ ਵਿਚ ਸੱਤਾਧਾਰੀ ਪਾਰਟੀ 'ਆਪ' ਅਤੇ ਕਾਂਗਰਸ ਵੱਲੋਂ 11 ਦੇ 11 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕੀਤੇ ਗਏ ਹਨ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ 7, ਬੀ.ਜੇ.ਪੀ. ਵੱਲੋਂ 5 ਅਤੇ 3 ਉਮੀਦਵਾਰ ਆਜ਼ਾਦ ਤੌਰ 'ਤੇ ਖੜ੍ਹੇ ਹਨ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਗੜ੍ਹਦੀਵਾਲਾ ਦੇ 11 ਵਾਰਡਾਂ ਲਈ ਕੁੱਲ 48 ਉਮੀਦਵਾਰਾਂ ਨੇ ਕਾਗਜ ਦਾਖਲ ਕੀਤੇ ਸਨ ਪਰ ਅੱਜ ਕਾਗ਼ਜ਼ ਵਾਪਸ ਲੈਣ ਦੀ ਆਖ਼ਰੀ ਤਰੀਕ 'ਤੇ 11 ਉਮੀਦਵਾਰ ਜਿਨ੍ਹਾਂ ਨੇ ਕਾਂਗਰਸ ਦੇ ਕਵਰਿੰਗ ਉਮੀਦਵਾਰਾਂ ਵਜੋਂ ਕਾਗ਼ਜ਼ ਭਰੇ ਸਨ ਉਨ੍ਹਾਂ ਨੇ ਆਪੋ-ਆਪਣੇ ਕਾਗ਼ਜ਼ ਵਾਪਸ ਲੈ ਲਏ | ਵਾਰਡ ਬਾਰ ਉਮੀਦਵਾਰਾਂ ਦੀ ਜਾਣਕਾਰੀ ਇਸ ਤਰ੍ਹਾਂ ਹੈ-ਵਾਰਡ ਨੰ.-1. ਇਸਤਰੀ ਲਈ ਸੁਨੀਤਾ ਕਾਂਗਰਸ, ਪ੍ਰਤਿਮਾ ਗੁਪਤਾ 'ਆਪ' ਅਤੇ ਮਮਤਾ ਰਾਣੀ ਅਕਾਲੀ ਦਲ | ਵਾਰਡ ਨੰ.-2. ਜਨਰਲ ਲਈ ਸਰੋਜ ਕੁਮਾਰੀ ਕਾਂਗਰਸ, ਦਿਸ਼ਾਂਤ ਬਹਿਲ 'ਆਪ', ਕਮਲਜੀਤ ਕੌਰ ਅਕਾਲੀ ਦਲ | ਵਾਰਡ ਨੰ.-3. ਇਸਤਰੀ ਲਈ ਪ੍ਰਵੀਨ ਕੁਮਾਰੀ ਕਾਂਗਰਸ, ਰਮਾ ਰਾਣੀ 'ਆਪ', ਸੰਤੋਸ਼ ਕੁਮਾਰੀ ਬੀ.ਜੇ.ਪੀ. | ਵਾਰਡ ਨੰ.-4. ਜਨਰਲ ਲਈ ਹਰਵਿੰਦਰ ਕੁਮਾਰ ਕਾਂਗਰਸ, ਅਮਨਦੀਪ ਬੱਗਾ 'ਆਪ', ਭੁਪਿੰਦਰ ਸਿੰਘ ਅਕਾਲੀ ਦਲ, ਅਮਨ ਕੁਮਾਰ ਬੀ.ਜੇ.ਪੀ. ਤੇ ਗੁਰਦੀਪ ਸਿੰਘ ਆਜ਼ਾਦ | ਵਾਰਡ ਨੰ.-5. ਇਸਤਰੀ ਲਈ ਬ੍ਰਹਮ ਕੌਰ ਕਾਂਗਰਸ, ਮੋਨਿਕਾ 'ਆਪ', ਮਮਤਾ ਰਾਣੀ ਅਕਾਲੀ ਦਲ, ਅਨੀਤਾ ਰਾਣੀ ਬੀ.ਜੇ.ਪੀ. | ਵਾਰਡ ਨੰ.-6. ਬੀ.ਸੀ. ਲਈ ਸੋਨੂੰ ਸ਼ੀਰਾ ਕਾਂਗਰਸ, ਸੋਨਿਕਾ ਕੌਂਡਲ 'ਆਪ', ਸ਼ਿਵ ਦਿਆਲ ਬੀ.ਜੇ.ਪੀ. ਤੇ ਬਲਜੀਤ ਕੌਰ ਆਜ਼ਾਦ | ਵਾਰਡ ਨੰ.-7. ਇਸਤਰੀ ਲਈ ਨਿਸ਼ਾ ਸੇਠ ਕਾਂਗਰਸ, ਮੋਨਿਕਾ 'ਆਪ', ਮਮਤਾ ਅਕਾਲੀ ਦਲ, ਸ਼ਿਵਾਨੀ ਪੁਰੀ ਬੀ.ਜੇ.ਪੀ. | ਵਾਰਡ ਨੰ.-8. ਜਨਰਲ ਲਈ ਜਸਵਿੰਦਰ ਸਿੰਘ ਕਾਂਗਰਸ, ਜਤਿੰਦਰ ਕੁਮਾਰ 'ਆਪ', ਪੂਰਨ ਸਿੰਘ ਅਕਾਲੀ ਦਲ ਤੇ ਰਛਪਾਲ ਸਿੰਘ ਆਜ਼ਾਦ | ਵਾਰਡ ਨੰ.-9. ਇਸਤਰੀ ਲਈ ਪ੍ਰਵੀਨ ਲਤਾ ਕਾਂਗਰਸ ਤੇ ਪਰਮਜੀਤ ਕੌਰ 'ਆਪ' | ਵਾਰਡ ਨੰ.-10. ਅਨੁਸੂਚਿਤ ਜਾਤੀ ਲਈ ਪੰਕਜ ਕੁਮਾਰ ਕਾਂਗਰਸ ਤੇ ਸੁਰਿੰਦਰਪਾਲ ਆਪ' | ਵਾਰਡ ਨੰ.-11. ਅਨੁਸੂਚਿਤ ਜਾਤੀ ਲਈ ਸਰੋਜ ਕੌਰ ਕਾਂਗਰਸ, ਬੀਰਬਲ 'ਆਪ', ਤੇ ਗੁਰਮੁਖ ਸਿੰਘ ਅਕਾਲੀ ਦਲ ਵਲੋਂ ਉਮੀਦਵਾਰ ਹਨ | ਇਸ ਮੁਕਾਬਲੇ ਦੌਰਾਨ 9 ਤੇ 10 ਨੰਬਰ ਵਾਰਡ ਅਜਿਹੇ ਨੇ ਜਿੱਥੇ ਦੋ-ਦੋ ਉਮੀਦਵਾਰ, ਵਾਰਡ ਨੰ.-1,2,3 ਤੇ 11 ਵਿਚ ਤਿੰਨ-ਤਿੰਨ ਉਮੀਦਵਾਰ, ਵਾਰਡ ਨੰ.- 5,6,7,8 ਵਿੱਚ ਚਾਰ-ਚਾਰ ਉਮੀਦਵਾਰ ਅਤੇ ਵਾਰਡ ਨੰ.- 4 ਵਿਚ 5 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ |