28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਿਸਤ ਦੁਆਬ ਨਹਿਰ ਦੀ ਅੱਧੀ ਸੜਕ ਉੱਪਰ ਡਿਗੇ ਬਾਂਸਾਂ ਦੇ ਝਾੜ ਦੇ ਰਹੇ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 20-05-2026
ਕੋਟਫ਼ਤੂਹੀ, 19 ਮਈ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਤੇ ਬੀਤੇ ਦਿਨੀਂ ਆਸ-ਪਾਸ ਖੇਤਾਂ ਵਿਚ ਕਣਕ ਦੀ ਨਾੜ ਨੂੰ ਲੱਗੀ ਅੱਗ ਨਾਲ ਕਈ ਸਥਾਨਾਂ ਉੱਪਰ ਸੜਕ ਕਿਨਾਰੇ ਲਗਾਏ ਬਾਂਸਾਂ ਦੇ ਅੱਧ ਸੜੇ ਝਾੜ ਸੜਕ ਵਿਚ ਡਿੱਗਣ ਨਾਲ ਜਿੱਥੇ ਅੱਧ ਤੋ ਵੱਧ ਸੜਕ ਬੰਦ ਹੋਣ ਨਾਲ ਆਵਾਜਾਈ ਵਿਚ ਕਾਫ਼ੀ ਵਿਘਨ ਪੈ ਰਿਹਾ, ਉੱਥੇ ਦੇਰ ਸਵੇਰ ਇਸ ਸੜਕ ਉੱਪਰ ਲੰਘਣ ਵਾਲੇ ਵੱਡੇ ਵਾਹਨ, ਟਿੱਪਰ, ਟਰਾਲੇ ਵੀ ਬੜੀ ਮੁਸ਼ਕਿਲ ਨਾਲ ਇਸ ਸੜਕ ਉੱਪਰ ਦੀ ਲੰਘ ਰਹੇ ਹਨ, ਜਿਸ ਨਾਲ ਛੋਟੇ ਵਾਹਨਾਂ ਦੇ ਇੱਥੇ ਐਕਸੀਡੈਂਟ ਹੁੰਦੇ ਹਨ, ਪਰ ਦੁੱਖ ਦੀ ਗੱਲ ਇਹ ਹੈ, ਕਿ ਇਸ ਪਾਸੇ ਨਾ ਤਾਂ ਨਹਿਰ ਵਿਭਾਗ ਦੇ ਕਰਮਚਾਰੀ ਗ਼ੌਰ ਕਰਦੇ ਹਨ ਨਾ ਹੀ ਜੰਗਲਾਤ ਵਿਭਾਗ ਦੇ ਕਰਮਚਾਰੀ ਇਨਾਂ ਸੜਕ ਵਿਚਕਾਰ ਡਿੱਗੇ ਬਾਂਸਾਂ ਨੂੰ ਚੁੱਕ ਕੇ ਸੜਕ ਨੂੰ ਸਾਫ਼ ਕਰਨ ਦੀ ਲੋੜ ਨਹੀਂ ਸਮਝਦੇ | ਬੀਤੇ ਦਿਨ ਇਸ ਸੜਕ ਉੱਪਰ ਇਨਾਂ ਡਿੱਗੇ ਬਾਂਸਾਂ ਦੇ ਝਾੜਾ ਦੇ ਕਰੀਬ ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ਵਿਚ ਇੱਕ ਬਜ਼ੁਰਗ ਨੂੰ ਆਪਣੀ ਜਾਨ ਤੋ ਹੱਥ ਧੋਣੇ ਪਏ, ਪਰ ਦੁੱਖ ਦੀ ਗਲ ਇਹ ਹੈ, ਕਿ ਜੰਗਲਾਤ ਵਿਭਾਗ ਦੇ ਕਰਮਚਾਰੀ ਨਿੱਤ ਇੱਥੇ ਆਸ-ਪਾਸ ਘੁੰਮਦੇ ਰਹਿੰਦੇ ਪਰ ਅੱਧੀ ਬੰਦ ਪਈ ਸੜਕ ਨੂੰ ਚਾਲੂ ਕਰਨ ਦੀ ਲੋੜ ਨਹੀਂ ਸਮਝਦੇ | ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋ ਸੜਕ ਵਿਚਕਾਰ ਹਾਦਸਿਆਂ ਨੂੰ ਸੱਦਾ ਦੇ ਰਹੇ ਬਾਂਸਾਂ ਦੇ ਝਾੜ ਹਟਾ ਕੇ ਸੜਕ ਵਿਚ ਨਿਰਵਿਘਨ ਆਵਾਜਾਈ ਚਾਲੂ ਕਰਾਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਸਾਬਕਾ ਮੰਤਰੀ ਗਿਲਜੀਆਂ ਵਲੋਂ ਪਰਿਵਾਰ ਨੂੰ ਵਿੱਤੀ ਮਦਦ ਭੇਟ ਅਗਲੀ ਖ਼ਬਰ ਸੀਨੀਅਰ ਸਿਟੀਜ਼ਨਾਂ ਤੇ ਦਿਵਿਆਂਗਾਂ ਨੂੰ ਸਰਕਾਰੀ ਦਫ਼ਤਰਾਂ 'ਚ ਸਹੂਲਤਾਂ ਦੇਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।