02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਿੱਧੂ ਗੋਤ ਦੇ ਜਠੇਰਿਆਂ ਦਾ ਜੋੜ ਮੇਲਾ ਕੱਲ੍ਹ

ਅਜੀਤ ਡੈਸਕ 23-05-2026
ਕੋਟਫ਼ਤੂਹੀ, 22 ਮਈ (ਅਟਵਾਲ)-ਸਿੱਧੂ ਗੋਤ ਦੇ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਪਿੰਡ ਭੀਣ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਿੱਧੂ ਜਠੇਰੇ ਵੈੱਲਫੇਅਰ ਕਮੇਟੀ ਵਲੋਂ 24 ਮਈ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਮੁੱਖ ਸੇਵਾਦਾਰ ਸਤਨਾਮ ਸਿੰਘ ਸਿੱਧੂ, ਕਮਲ ਸਿੱਧੂ, ਨੰਬਰਦਾਰ ਕੁਲਵਰਨ ਸਿੰਘ ਸਿੱਧੂ ਚੱਕ ਮੂਸਾ ਆਦਿ ਨੇ ਦੱਸਿਆ ਕਿ ਇਸ ਮੌਕੇ ਝੰਡੇ, ਚਿਰਾਗ਼ਾਂ ਦੀ ਰਸਮ ਤੋਂ ਉਪਰੰਤ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਵਿਚ ਕਾਲਾ ਬੋਹੜੀਆ ਵਾਲਾ, ਬੀਬਾ ਜਸਪਾਲ ਭੱਟੀ, ਹੈਪੀ ਪੋਲ ਗੜ੍ਹਸ਼ੰਕਰ, ਰੀਟਾ ਸਿੱਧੂ, ਕੌਰ ਸਿਸਟਰ, ਜੀ. ਸਿੱਧੂ, ਮਨੋਹਰ ਸਿੱਧੂ, ਸਿੱਧੂ ਠੁਆਣਾ ਆਦਿ ਪ੍ਰੋਗਰਾਮ ਪੇਸ਼ ਕਰਨਗੇ |
ਪਿਛਲੀ ਖ਼ਬਰ ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੇ ਘਰ 'ਚੋਂ ਕੀਮਤੀ ਸਾਮਾਨ ਚੋਰੀ ਅਗਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਮਨੋਰੰਜਕ ਪੂਲ ਪਾਰਟੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।