02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਨਸਰਾਲਾ ’ਚ ਮੀਟਿੰਗ

ਨਸਰਾਲਾ, 1 ਸਤੰਬਰ (ਸਤਵੰਤ ਸਿੰਘ ਥਿਆੜਾ)- ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਸ਼ਾਮਚੁਰਾਸੀ ਦੀ ਇੱਕ ਅਹਿਮ ਮੀਟਿੰਗ ਪਿੰਡ ਨਸਰਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਪਾਰਟੀ ਆਗੂ ਤੇ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਸ਼ਾਮਚੁਰਾਸੀ ਤੋਂ ਸੇਵਾਦਾਰ ਭੁਪਿੰਦਰ ਸਿੰਘ ਸੱਜਣ ਨੇ ਡੇਰਾ ਮੁਖੀ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਮਿਲੀ ਜ਼ਮਾਨਤ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 17ਵੀਂ ਵਾਰ ਉਸ ਨੂੰ ਦਿੱਤੀ ਪੈਰੋਲ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਇਸ ਮੁਲਕ ਦੇ ਸਿਸਟਮ ਵੱਲੋਂ ਜਬਰ ਜਨਾਹ ਕਰਨ ਵਾਲਿਆਂ ਦਾ ਸਮੇਂ ਸਮੇਂ ਸਿਰ ਮਾਣ ਸਤਿਕਾਰ ਕੀਤਾ ਜਾਂਦਾ ਹੈ ਤੇ ਆਪਣੇ ਹੱਕਾਂ ਲਈ ਲੜਨ ਵਾਲੇ, ਸੰਘਰਸ਼ ਕਰਨ ਵਾਲੇ ਸਿੱਖ ਆਗੂਆਂ ਨੂੰ ਕਾਨੂੰਨ ਮੁਤਾਬਿਕ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ।

ਅਜੀਤ ਡੈਸਕ 02-09-2026
ਨਸਰਾਲਾ, 1 ਸਤੰਬਰ (ਸਤਵੰਤ ਸਿੰਘ ਥਿਆੜਾ)- ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਸ਼ਾਮਚੁਰਾਸੀ ਦੀ ਇੱਕ ਅਹਿਮ ਮੀਟਿੰਗ ਪਿੰਡ ਨਸਰਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਪਾਰਟੀ ਆਗੂ ਤੇ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਸ਼ਾਮਚੁਰਾਸੀ ਤੋਂ ਸੇਵਾਦਾਰ ਭੁਪਿੰਦਰ ਸਿੰਘ ਸੱਜਣ ਨੇ ਡੇਰਾ ਮੁਖੀ ਨੂੰ ਇੱਕ ਵਾਰ ਫਿਰ 21 ਦਿਨਾਂ ਦੀ ਮਿਲੀ ਜ਼ਮਾਨਤ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 17ਵੀਂ ਵਾਰ ਉਸ ਨੂੰ ਦਿੱਤੀ ਪੈਰੋਲ ਇਸ ਗੱਲ ਨੂੰ ਸਾਬਤ ਕਰਦੀ ਹੈ ਕਿ ਇਸ ਮੁਲਕ ਦੇ ਸਿਸਟਮ ਵੱਲੋਂ ਜਬਰ ਜਨਾਹ ਕਰਨ ਵਾਲਿਆਂ ਦਾ ਸਮੇਂ ਸਮੇਂ ਸਿਰ ਮਾਣ ਸਤਿਕਾਰ ਕੀਤਾ ਜਾਂਦਾ ਹੈ ਤੇ ਆਪਣੇ ਹੱਕਾਂ ਲਈ ਲੜਨ ਵਾਲੇ, ਸੰਘਰਸ਼ ਕਰਨ ਵਾਲੇ ਸਿੱਖ ਆਗੂਆਂ ਨੂੰ ਕਾਨੂੰਨ ਮੁਤਾਬਿਕ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਕਾਨੂੰਨ ਨੂੰ ਵੀ ਮੌਕੇ ਦੀਆਂ ਸਰਕਾਰਾਂ ਆਪੋ ਆਪਣੇ ਤਰੀਕੇ ਵਰਤ ਰਹੀਆਂ ਹਨ। ਇਸ ਮੌਕੇ ਕਮਲਜੀਤ ਸਿੰਘ ਦਿਓਵਾਲ, ਸੋਢੀ ਸਿੰਘ ਨਸਰਾਲਾ, ਉਕਾਂਰ ਸਿੰਘ ਕਾਰੀ, ਮਨਜੀਤ ਸਿੰਘ ਜੰਡਾ ਪਿਆਲਾਂ, ਧਰਮਿੰਦਰ ਸਿੰਘ ਭਿੰਦਾ, ਇੰਦਰਪਾਲ ਸਿੰਘ, ਜੁਗਿੰਦਰ ਸਿੰਘ, ਵਿਸ਼ਾਲ ਰਿਸ਼ੀ, ਕਮਲਪ੍ਰੀਤ ਸਿੰਘ, ਜਤਨ, ਅਰਮਾਨ ਸਿੰਘ, ਗਗਨਦੀਪ ਸਿੰਘ, ਮਹਿਲ ਸਿੰਘ, ਮਨਜੀਤ ਕੌਰ, ਪ੍ਰਵੀਨ ਕੌਰ, ਕੋਮਲਪ੍ਰੀਤ ਕੌਰ, ਪ੍ਰਿਆ ਰਿਸ਼ੀ, ਸੁਖਵਿੰਦਰ ਕੌਰ, ਵੀਰ ਕੌਰ, ਪਵਨਦੀਪ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇ. ਐਮ. ਐਸ. ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਆਪਣੀ ਕਲਾ ਦਾ ਪ੍ਰਦਰਸ਼ਨ ਅਗਲੀ ਖ਼ਬਰ ਗੁਰਜਿੰਦਰ ਪਾਲ ਸਿੰਘ ਤਹਿਸੀਲ ਪ੍ਰਧਾਨ ਤੇ ਸੁਖਵਿੰਦਰ ਸਿੰਘ ਬੋਦਲ ਬਲਾਕ ਦਸੂਹਾ-1 ਦੇ ਪ੍ਰਧਾਨ ਚੁਣੇ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।