20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਲੰਬੜਦਾਰ ਰੋਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ

ਅਜੀਤ ਡੈਸਕ 27-05-2026
ਪੋਜੇਵਾਲ ਸਰਾਂ, 26 ਮਈ (ਨਵਾਂਗਰਾਈਾ)-ਪਿੰਡ ਚਾਂਦਪੁਰ ਰੁੜਕੀ ਕਲਾਂ ਦੇ ਲੰਬੜਦਾਰ ਰੋਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ | ਬੀਤੇ ਦਿਨੀਂ ਲੰਬੜਦਾਰ ਰੋਸ਼ਨ ਲਾਲ ਮੀਲੂ ਨੂੰ ਇੱਕ ਪਰਸ ਲੱਭਿਆ ਜਿਸ ਵਿੱਚ ਨਕਦ ਰਾਸ਼ੀ, 3 ਏ.ਟੀ.ਐਮ ਕਾਰਡ, ਅਧਾਰ ਕਾਰਡ, ਪੈਨ ਕਾਰਡ ਅਤੇ ਹੋਰ ਕੁਝ ਜਰੂਰੀ ਦਸਤਾਵੇਜ ਸਨ | ਇਸ ਸਬੰਧੀ ਰੋਸ਼ਨ ਲਾਲ ਮੀਲੂ ਨੇ ਇਸ ਪਰਸ ਦੇ ਅਸਲ ਮਾਲਕ ਸੁਰਿੰਦਰ ਪੁੱਤਰ ਉਦੇਵੀਰ ਉੱਤਰ ਪ੍ਰੇਦਸ ਹਾਲ ਵਾਸੀ ਬਲਾਚੌਰ ਜੋ ਕਿ ਟਾਈਲਾਂ ਲਗਵਾਉਣ ਦਾ ਕੰਮ ਕਰਦਾ ਹੈ ਦਾ ਪਤਾ ਲੱਭ ਕੇ ਇਹ ਪਰਸ ਪੰਚਾਇਤ ਦੀ ਮੌਜੀਦਗੀ ਵਿੱਚ ਉਸ ਵਿਅਕਤੀ ਨੂੰ ਸੌਂਪਿਆ | ਇਸ ਮੌਕੇ ਸੁਰਿੰਦਰ ਨੇ ਲੰਬੜਦਾਰ ਰੋਸ਼ਨ ਲਾਲ ਮੀਲੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇੱਕ ਦਿਹਾੜੀਦਾਰ ਵਿਅਕਤੀ ਹੈ ਤੇ ਮੁਸ਼ਕਿਲ ਨਾਲ ਕਮਾਈ ਕਰਦਾ ਹੈ | ਇਸ ਮੌਕੇ ਸਰਪੰਚ ਜਤਿੰਦਰ ਸਿੰਘ ਜਿੰਦੂ, ਬਿੰਦਰ ਕੁਮਾਰ ਸਾਬਕਾ ਸਰਪੰਚ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨਜੀਤ ਪੰਚ, ਪਰਮਜੀਤ ਪੰਚ, ਗੁਰਬਚਨ ਚਾਂਦਪੁਰੀ ਆਦਿ ਹਾਜਰ ਸਨ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਦੀ ਮੌਤ, ਟ੍ਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸਾਬਕਾ ਫੁੱਟਬਾਲਰ ਦੇਸ ਰਾਜ ਗੁਰੂ ਮੰਗੂਵਾਲ ਯੂ.ਐਸ.ਏ. ਨੇ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।