07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਸੜਕ ਹਾਦਸੇ 'ਚ ਔਰਤ ਦੀ ਮੌਤ, ਬੱਚੇ ਸਮੇਤ 2 ਜ਼ਖ਼ਮੀ

ਅਜੀਤ ਡੈਸਕ 29-05-2026
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ)-ਸੜਕ ਹਾਦਸੇ 'ਚ ਇਕ ਔਰਤ ਦੀ ਮੌਤ, ਜਦਕਿ 1 ਬੱਚੇ ਸਮੇਤ 2 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਪਿੰਡ ਮਲਕੋਂ ਦੇ ਵਾਸੀ ਵਿਜੈ ਕੁਮਾਰ ਨੇ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਪਤਨੀ ਮਧੂ ਬਾਲਾ (28) ਤੇ 3 ਸਾਲਾ ਲੜਕੇ ਦਕਸ਼ ਨਾਲ ਮੋਟਰਸਾਈਕਲ 'ਤੇ ਸਹੁਰੇ ਪਿੰਡ ਥੱਥਲਾਂ ਨੂੰ ਜਾ ਰਿਹਾ ਸੀ | ਜਦੋਂ ਉਹ ਪਿੰਡ ਪਿੱਪਲਾਂਵਾਲਾ ਨਜ਼ਦੀਕ ਪਹੁੰਚੇ ਤਾਂ ਸੜਕ ਕਿਨਾਰੇ ਖੜ੍ਹੀ ਕਾਰ ਦੇ ਪਿਛਲੇ ਪਾਸੇ ਬੈਠੇ ਵਿਅਕਤੀ ਨੇ ਕਾਰ ਦਾ ਦਰਵਾਜਾ ਖੋਲ੍ਹ ਦਿੱਤਾ, ਜਿਸ ਦੇ ਚੱਲਦਿਆਂ ਉਸ ਦੀ ਪਤਨੀ ਹੇਠਾਂ ਡਿੱਗ ਗਈ | ਇਸ ਦੌਰਾਨ ਪਿੱਛਿਓਾ ਆ ਰਹੇ ਇਕ ਟਿੱਪਰ ਚਾਲਕ ਨੇ ਉਸ ਦੀ ਪਤਨੀ ਨੂੰ ਆਪਣੀ ਲਪੇਟ 'ਚ ਲੈ ਲਿਆ | ਹਾਦਸੇ 'ਚ ਉਸ ਦੀ ਪਤਨੀ ਦੀ ਮੌਤ ਹੋ ਗਈ, ਜਦਕਿ ਉਹ ਅਤੇ ਉਸ ਦਾ ਲੜਕਾ ਜ਼ਖ਼ਮੀ ਹੋ ਗਿਆ | ਪੁਲਿਸ ਨੇ ਕਥਿਤ ਦੋਸ਼ੀ ਚਾਲਕ ਗੁਰਦੀਪ ਸਿੰਘ ਵਾਸੀ ਕੀਰਤੀ ਨਗਰ ਤੇ ਕਾਰ ਸਵਾਰ ਸੰਦੀਪ ਕੁਮਾਰ ਉਰਫ਼ ਬੰਟੀ ਵਾਸੀ ਫ਼ਤਹਿਗੜ੍ਹ ਨੂੰ ਨਾਮਜ਼ਦ ਕਰਕੇ ਅਣਪਛਾਤੇ ਟਿੱਪਰ ਚਾਲਕ ਸਮੇਤ 3 ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
ਪਿਛਲੀ ਖ਼ਬਰ ਅਧਿਕਾਰਤ ਘੋਸ਼ਣਾ ਤੋਂ ਪਹਿਲਾਂ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਉਮੀਦਵਾਰ ਨਾ ਦੱਸੇ-ਸ਼ੁਕਲਾ ਅਗਲੀ ਖ਼ਬਰ ਪ੍ਰੋ. ਜੀ. ਐਸ. ਮੁਲਤਾਨੀ ਨੇ ਪਿੰਡ ਘਸੀਟਪੁਰ 'ਚ ਲਾਭਪਾਤਰੀਆਂ ਨੂੰ ਵੰਡੀਆਂ ਰਾਸ਼ਨ ਕਿੱਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।