05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜੋੜ ਮੇਲਾ ਪਹਿਲੀ ਨੂੰ

ਅਜੀਤ ਡੈਸਕ 29-05-2026
ਮਾਹਿਲਪੁਰ, 28 ਮਈ (ਰਜਿੰਦਰ ਸਿੰਘ)-ਪਿੰਡ ਮਹਿਮਦੋਵਾਲ ਵਿਖੇ ਬਾਬਾ ਖੁਵਾਜਾ ਪੀਰ ਦੇ ਅਸਥਾਨ 'ਤੇ 18ਵਾਂ ਸਾਲਾਨਾ ਜੋੜ ਮੇਲਾ ਇਲਾਕਾ ਨਿਵਾਸੀ ਤੇ ਪ੍ਰਵਾਸੀ ਭਾਰਤੀਆਂ ਤੇ ਪਿੰਡ ਮਹਿਮਦੋਵਾਲ ਕਲਾਂ ਤੇ ਮਹਿਮਦੋਵਾਲ ਖ਼ੁਰਦ ਦੀ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਇਕ ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਮੁੱਖ ਸੇਵਾਦਾਰ ਬਾਬਾ ਸੋਹਣ ਸਿੰਘ, ਸੁਰਜੀਤ ਸਿੰਘ ਜੀਤੀ, ਸਰਪੰਚ ਕਮਲਜੀਤ ਕੌਰ, ਸਰਪੰਚ ਗੁਰਜੀਤ ਸਿੰਘ ਖਹਿਰਾ ਤੇ ਮੇਲਾ ਪ੍ਰਮੋਟਰ ਜਸਵੀਰ ਸ਼ੀਰਾ ਨੇ ਦੱਸਿਆ ਕਿ 31 ਮਈ ਝੰਡੇ, ਬੇੜੇ ਤੇ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਇਕ ਜੂਨ ਨੂੰ ਲੋਕ ਗਾਇਕ ਗੁਰਜੀਤ ਜੀਤੀ, ਨਿੱਕੂ ਧਾਰੀਵਾਲ, ਇੰਟਰਨੈਸ਼ਨਲ ਗਾਇਕ ਅਮਰ ਸੰਧੂ, ਰਣਬੀਰ, ਕਮਲ ਗਿੱਲ ਐਂਡ ਕੱਵਾਲ ਪਾਰਟੀ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਕੂਲ ਲਈ ਇਨਵਰਟਰ ਭੇਟ ਅਗਲੀ ਖ਼ਬਰ ਨਹਿਰਾਂ 'ਚ ਪਾਣੀ ਸਰਕਾਰ ਨੇ ਤੁਰੰਤ ਨਾ ਛੱਡਿਆ ਤਾਂ ਕਿਸਾਨ ਸੰਘਰਸ਼ ਕਰਨਗੇ-ਲਾਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।