31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਟਾਂਡਾ 'ਤੇ 'ਆਪ' ਦਾ ਕਬਜ਼ਾ 'ਆਪ' ਨੂੰ 10 ਤੇ ਕਾਂਗਰਸ ਨੂੰ 5 ਸੀਟਾਂ ਮਿਲੀਆਂ

ਨਗਰ ਕੌਂਸਲ 'ਚ ਜੇਤੂ ਉਮੀਦਵਾਰਾਂ ਦਾ ਦਿ੍ਸ਼ | ਤਸਵੀਰ : ਦੀਪਕ ਬਹਿਲ <br/> 30-05-2026
ਟਾਂਡਾ ਉੜਮੁੜ, 29 ਮਈ (ਦੀਪਕ ਬਹਿਲ, ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ)- ਨਗਰ ਕੌਂਸਲ ਟਾਂਡਾ ਦੀਆਂ ਹੋਈਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਸ਼ਿਕਸਤ ਦਿੰਦੇ ਹੋਏ 15 ਵਿਚੋਂ 10 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਜਦਕਿ 5 ਵਾਰਡਾਂ 'ਚ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ | ਇਸ ਕੌਂਸਲ ਚੋਣਾਂ ਦੌਰਾਨ ਜਿੱਥੇ ਵਾਰਡ ਨੰਬਰ 1 ਤੋਂ ਹਿਨਾ ਵੈਦ (ਕਾਂਗਰਸ), ਵਾਰਡ ਨੰਬਰ 2 ਤੋਂ ਬਲਦੇਵ ਰਾਜ (ਕਾਂਗਰਸ), ਵਾਰਡ ਨੰਬਰ 3 ਤੋਂ ਸਰੋਜ ਬਾਲਾ (ਆਪ), ਵਾਰਡ ਨੰਬਰ 4 ਤੋਂ ਦਵਿੰਦਰ ਸਿੰਘ (ਕਾਂਗਰਸ), ਵਾਰਡ ਨੰਬਰ 5 ਤੋਂ ਗੁਰਪ੍ਰੀਤ ਕੌਰ (ਕਾਂਗਰਸ), ਵਾਰਡ ਨੰਬਰ 6 ਤੋਂ ਸੇਠ ਰਾਮ ਸੇਠੀ (ਆਪ), ਵਾਰਡ ਨੰਬਰ 7 ਤੋਂ ਨਰਿੰਦਰ ਕੌਰ (ਆਪ), ਵਾਰਡ ਨੰਬਰ 8 ਤੋਂ ਹਰਮੀਤ ਸਿੰਘ ਵੜੈਚ (ਆਪ), ਵਾਰਡ ਨੰਬਰ 9 ਤੋਂ ਪਿ੍ਤਪਾਲ ਕੌਰ (ਕਾਂਗਰਸ), ਵਾਰਡ ਨੰਬਰ 10 ਤੋਂ ਪ੍ਰਵੀਨ ਕੁਮਾਰ (ਆਪ), ਵਾਰਡ ਨੰਬਰ 11 ਤੋਂ ਗੁਰਬਖ਼ਸ਼ ਕੌਰ (ਆਪ), ਵਾਰਡ ਨੰਬਰ 12 ਤੋਂ ਹਰੀ ਕ੍ਰਿਸ਼ਨ (ਆਪ), ਵਾਰਡ ਨੰਬਰ 13 ਤੋਂ ਪਰਮਿੰਦਰ ਕੌਰ (ਆਪ), ਵਾਰਡ ਨੰਬਰ 14 ਤੋਂ ਮਨਜੀਤ ਕੌਰ (ਆਪ), ਵਾਰਡ ਨੰਬਰ 15 ਤੋਂ ਜਸਵੰਤ ਕੌਰ (ਆਪ) ਜੇਤੂ ਰਹੇ ਜਿਸ ਤਹਿਤ 10 'ਤੇ ਆਪ ਤੇ 5 ਤੇ ਕਾਂਗਰਸ ਜੇਤੂ ਰਹੀ ਜੇਕਰ ਗੱਲ ਕੀਤੀ ਜਾਵੇ ਨਗਰ ਕੌਂਸਲ ਟਾਂਡਾ ਦੀ ਤਾਂ ਜਿੱਥੇ ਇਨ੍ਹਾਂ ਚੋਣਾਂ 'ਚ ਜਿੱਥੇ ਸ਼ਹਿਰ ਦੇ 15 ਵਾਰਡ ਅੰਦਰ ਕੁੱਲ 12822 ਵੋਟਾਂ ਪੋਲ ਹੋਈਆਂ ਉੱਥੇ 'ਆਪ' ਨੇ ਕੁੱਲ 6412 ਤੇ ਕਾਂਗਰਸ ਨੇ 5604 ਵੋਟਾਂ ਹਾਸਲ ਕੀਤੀਆਂ ਜਦਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੇਵਲ 146 ਤੇ ਭਾਜਪਾ ਨੂੰ ਕੇਵਲ 296 ਵੋਟਾਂ ਹੀ ਹਾਸਲ ਹੋਈਆਂ | ਜਦਕਿ ਦੂਜੇ ਪਾਸੇ ਨੋਟਾ ਤੇ 47 ਵੋਟਰਾਂ ਨੇ ਮੁਹਰ ਲਗਾਈ | 'ਆਪ' ਦੇ ਜਿੱਤ ਹਾਸਲ ਕਰਨ ਮਗਰੋਂ ਜਿੱਥੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸ਼ਹਿਰ ਦੇ ਵੋਟਰਾਂ ਦਾ ਧੰਨਵਾਦ ਕੀਤਾ ਉੱਥੇ ਵੱਖ-ਵੱਖ ਜੇਤੂ ਰਹਿਣ ਵਾਲੇ ਉਮੀਦਵਾਰਾਂ ਨੇ ਜੇਤੂ ਜਲੂਸ ਵੀ ਕੱਢੇ |
ਪਿਛਲੀ ਖ਼ਬਰ 'ਆਪ' ਦਾ ਦਬਦਬਾ ਕਾਇਮ, ਸ਼ੋ੍ਰਮਣੀ ਅਕਾਲੀ ਦਲ ਦਾ ਸੂਪੜਾ ਸਾਫ਼ ਅਗਲੀ ਖ਼ਬਰ ਗੜ੍ਹਦੀਵਾਲਾ 'ਚ 'ਆਪ' ਰਹੀ ਬਹੁਮਤ ਨਾਲ ਜੇਤੂ, ਅਕਾਲੀ ਤੇ ਭਾਜਪਾ ਦਾ ਨਹੀਂ ਖੁੱਲਿ੍ਹਆ ਖਾਤਾ 11 'ਚੋਂ 7 'ਤੇ 'ਆਪ',...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।