ਹੁਸ਼ਿਆਰਪੁਰ, 3 ਜੂਨ (ਨਰਿੰਦਰ ਸਿੰਘ ਬੱਡਲਾ)-ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਦੇਖ-ਰੇਖ ਹੇਠ ਬਾਬਾ ਗੁਰਮੀਤ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ‘ਚ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਖ਼ਾਲਸਾ ਪੰਥ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 3 ਰੋਜ਼ਾ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ। ਇਸ ਮੌਕੇ 3 ਅਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਸੰਤ ਅਮਰਜੀਤ ਸਿੰਘ ਹਰਖੋਵਾਲ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ, ਬਾਬਾ ਦਲੇਰ ਸਿੰਘ, ਬਾਬਾ ਹਰਜਿੰਦਰ ਸਿੰਘ ਸਪਰੋੜ, ਬਾਬਾ ਹਰਦੇਵ ਸਿੰਘ ਝਬਾਲ, ਬਾਬਾ ਰਵਿੰਦਰ ਸਿੰਘ ਜੌਨੀ ਤਖਾਣਬੱਧ, ਬਾਬਾ ਬੰਤਾ ਸਿੰਘ ਮੁੰਡਾ ਪਿੰਡ, ਬਾਬਾ ਬਲਵਿੰਦਰ ਸਿੰਘ ਝੰਡੇਰ, ਬਾਬਾ ਸੁੱਖਾ ਸਿੰਘ ਪੀਰ ਬਾਲਾ ਵਾਲੇ, ਬਾਬਾ ਜਨਕ ਸਿੰਘ ਜੱਬੜ ਵਾਲੇ, ਬਾਬਾ ਇੰਦਰ ਸਿੰਘ ਖੀਰਾਂ ਵਾਲੀ, ਬਾਬਾ ਕੁਲਦੀਪ ਸਿੰਘ ਭੰਗਾਲਾ, ਬਾਬਾ ਹਰਭਜਨ ਸਿੰਘ ਡਮੁੰਡਾ, ਬੀਬੀ ਜਸਪ੍ਰੀਤ ਕੌਰ ਬੁੰਗੇ ਵਾਲੇ, ਬਾਬਾ ਕਰਮਜੀਤ ਸਿੰਘ ਤੇ ਬਾਬਾ ਬਲਵੀਰ ਸਿੰਘ ਟਿੱਬਾ ਸਾਹਿਬ, ਬਾਬਾ ਗੁਰਦਿਆਲ ਸਿੰਘ ਕੰਗਰੋੜ, ਬਾਬਾ ਵਿਨੋਦ ਸਿੰਘ ਖੇੜਾ, ਬਾਬਾ ਕੁਲਦੀਪ ਸਿੰਘ ਪਟਿਆਲਾ, ਬਾਬਾ ਸਰਬਜੀਤ ਸਿੰਘ, ਬਾਬਾ ਗੁਰਪ੍ਰੀਤ ਸਿੰਘ ਆਦਿ ਨੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੀ ਜੋੜ ਮੇਲੇ ਮਨਾਉਣ ਦਾ ਤਾਂ ਹੀ ਕੋਈ ਲਾਭ ਹੈ, ਜੇਕਰ ਨੌਜਵਾਨ ਸ਼ਹੀਦੀਆਂ ਤੋਂ ਸੇਧ ਲੈ ਕੇ ਗੁਰੂ ਵਾਲੇ ਬਣਨ। ਇਸ ਮੌਕੇ ਭਾਈ ਬੀਰ ਜਤਿੰਦਰ ਸਿੰਘ ਮਲਕਪੁਰ, ਭਾਈ ਰਣਜੋਧ ਸਿੰਘ ਨਡਾਲੋਂ, ਭਾਈ ਸੁਖਦੇਵ ਸਿੰਘ ਨਡਾਲੋਂ, ਭਾਈ ਦਲਜੀਤ ਸਿੰਘ ਬਿੱਟੂ ਲੁਧਿਆਣਾ, ਭਾਈ ਕੁਲਵੀਰ ਸਿੰਘ ਬੜਾਪਿੰਡ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਮਨਧੀਰ ਸਿੰਘ ਅਲਾਚੌਰ, ਭਾਈ ਗੁਰਬਖ਼ਸ਼ ਸਿੰਘ ਨਵਾਂਸ਼ਹਿਰ ਮੁੱਖ ਬੁਲਾਰਾ ਸ਼੍ਰੋਮਣੀ ਕਮੇਟੀ, ਭਾਈ ਇਕਬਾਲ ਸਿੰਘ ਖੇੜਾ ਨੇ ਗੁਰਇਤਿਹਾਸ ਤੇ ਮਨੋਹਰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਬਾਬਾ ਜਰਨੈਲ ਸਿੰਘ ਨਡਾਲੋਂ ਨੇ ਬਾਖ਼ੂਬੀ ਨਿਭਾਈ ਅਤੇ ਬਾਬਾ ਗੁਰਮੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲਖਵਿੰਦਰ ਸਿੰਘ ਬਿੰਦਾ, ਅਮਰਜੀਤ ਸਿੰਘ ਖ਼ਾਲਸਾ ਜਾਂਗਲੀਆਣਾ, ਜਸਵੀਰ ਸਿੰਘ ਭੱਟੀ, ਹਰਿਮੰਦਰ ਸਿੰਘ ਸੰਧੂ, ਧਰਮਿੰਦਰ ਸਿੰਘ ਸੋਨੂੰ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਬੱਬੂ ਨਰੂੜ, ਦਲਵੀਰ ਸਿੰਘ ਭੱਟੀ, ਬੂਟਾ ਸਿੰਘ ਕੋਟ, ਮਾ. ਇਕਬਾਲ ਸਿੰਘ ਅਜਨੋਹਾ, ਪਰਮਜੀਤ ਸਿੰਘ ਪੰਜੌੜ, ਕਿਰਪਾਲ ਸਿੰਘ ਪਾਲਾ ਅਜਨੋਹਾ, ਕੁਲਦੀਪ ਸਿੰਘ ਨਡਾਲੋਂ, ਬਲਜਿੰਦਰ ਸਿੰਘ ਪੰਜੌੜ, ਪ੍ਰਭਦੀਪ ਸਿੰਘ ਪੰਜੌੜ, ਸਰਬਪ੍ਰੀਤ ਸਿੰਘ ਨਡਾਲੋਂ, ਚੰਦਨਦੀਪ ਸਿੰਘ, ਸਤਿਕਾਰ ਸਿੰਘ, ਫ਼ਤਿਹ ਸਿੰਘ, ਜੱਗੀ ਸੰਧਵਾਂ, ਜਗਮੋਹਣ ਸਿੰਘ ਜੱਗੀ ਹਵੇਲੀ, ਮਾ. ਹਰਭਜਨ ਸਿੰਘ ਅਜਨੋਹਾ, ਜਸਵੀਰ ਸਿੰਘ ਅਜਨੋਹਾ, ਸਾਬਕਾ ਸਰਪੰਚ ਕਮਲਜੀਤ ਸਿੰਘ ਪੰਜੌੜ ਆਦਿ ਹਾਜ਼ਰ ਸਨ।